ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਅਗਲਾ ਦੌਰ ,ਇੱਕ ਨਵਾਂ OTT ਪਲੇਟਫਾਰਮ ਜਲਦੀ ਹੀ ਹੋਣ ਜਾ ਰਿਹਾ ਲਾਂਚ || Latest Update

0
93
The next round of Punjabi music, movies and web series, a new OTT platform is going to be launched soon

ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਅਗਲਾ ਦੌਰ ,ਇੱਕ ਨਵਾਂ OTT ਪਲੇਟਫਾਰਮ ਜਲਦੀ ਹੀ ਹੋਣ ਜਾ ਰਿਹਾ ਲਾਂਚ

ਪੰਜਾਬੀ ਹਰ ਜਗ੍ਹਾ ਟ੍ਰੈਂਡ ਕਰ ਰਹੀ ਹੈ ਅਤੇ ਨਾਲ -ਨਾਲ ਪੰਜਾਬੀ ਫ਼ਿਲਮਾਂ ਵੀ ਹੁਣ ਨਵੀਂ ਟੈਕਨੋਲੋਜੀ ਨਾਲ ਇਨ੍ਹਾਂ ਨੂੰ ਇੱਕ ਨਵਾਂ ਰੂਪ ਦੇਣ ਲਈ ਤਿਆਰ ਹਨ | ਇਸੇ ਦੇ ਚੱਲਦਿਆਂ  ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਜਲਦੀ ਹੀ ਅਗਲਾ ਦੌਰ ਆਉਣ ਵਾਲਾ ਹੈ ਕਿਉਂਕਿ ਕੇਬਲਵਨ ਜਲਦੀ ਹੀ ਸ਼ੁਰੂ ਹੋ ਰਿਹਾ ਹੈ ।

ਦਰਅਸਲ , ਡਿਜ਼ੀਟਲ ਦੁਨੀਆਂ ਵਿੱਚ ਇੱਕ ਨਵਾਂ ਵਿਕਾਸ ਆ ਰਿਹਾ ਹੈ, ਇੱਕ ਨਵੇਂ OTT ਪਲੇਟਫਾਰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦਾ ਨਾਮ ਕੇਬਲਵਨ ਹੈ ਅਤੇ ਇਹ ਪਲੇਟਫਾਰਮ ਡਿਜ਼ੀਟਲ ਦੁਨੀਆ ਵਿੱਚ ਆਪਣੀ ਮੌਜੂਦਗੀ ਦਰਜ ਕਰਨ ਲਈ ਤਿਆਰ ਹੈ। ਕੇਬਲਵਨ ਐਪਲੀਕੇਸ਼ਨ ਜਿਸ ਵਿਚ VOD, ਡਿਜ਼ੀਟਲ ਲੀਨੀਅਰ ਟੀਵੀ, ਅਤੇ 24×7 ਡਿਜ਼ੀਟਲ ਰੇਡੀਓ ਸ਼ਾਮਲ ਹੈ।

ਪੈਕੇਜ ਵਿਚ ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਮੌਜੂਦ

ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ, ਸਾਗਾ ਸਟੂਡੀਓਜ਼ ਅਤੇ ਫਿਲਮ ਇੰਡਸਟਰੀ ਦੇ ਹੋਰ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓ, ਮਿਲ ਕੇ ਪੰਜਾਬ ਦੀਆਂ ਕਹਾਣੀਆਂ ਕੇਬਲਵਨ ਤੇ ਲਿਆ ਰਹੇ ਨੇ। ਕੇਬਲਵਨ ਦੀ ਖਾਸੀਅਤ ਹੈ ਕਿ ਇਸ ਦੇ ਪੈਕੇਜ ਵਿਚ ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਹਨ। ਦਰਸ਼ਕਾਂ ਨੇ ਦੇਖਣ ਲਈ ਕੀ ਚੁਣਨਾ ਹੈ ਇਹ ਕੇਬਲਵਨ ਚੰਗੀ ਤਰ੍ਹਾਂ ਜਾਣਦਾ ਹੈ, ਇਹ ਐਪ VOD ਸੈਕਸ਼ਨ ਦੇ ਨਾਲ ਲੀਨੀਅਰ ਚੈਨਲ ਲਿਆਵੇਗਾ ਜਿੱਥੇ ਦਰਸ਼ਕਾਂ ਨੂੰ ਫਿਲਮਾਂ ਦਾ ਮਜ਼ਾ ਆਵੇਗਾ। ਇਸ ਵਿਚ ਨਾ ਸਿਰਫ ਫਿਲਮਾਂ ਅਤੇ ਸਿਨੇਮਾ ਨਾਲ ਜੁੜਿਆ ਕੰਟੈਂਟ ਹੋਏਗਾ ਬਲਕਿ ਦਰਸ਼ਕਾਂ ਲਈ ਵੱਖਰੇ ਤਰਾਂ ਦਾ Entertainment ਇਸ ਪਲੇਟਫਾਰਮ ਤੇ ਹੋਏਗਾ। ਜਿਸ ਵਿਚ ਗਲੋਬਲ ਡਿਜ਼ੀਟਲ ਰੇਡੀਓ ਚੈਨਲ ਇਸ ਐਪ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਇਹ ਡਿਜ਼ੀਟਲ ਰੇਡੀਓ ਚੈਨਲ ਹਰ ਸੁਣਨ ਵਾਲੇ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਸਰੋਤਾ ਚਾਹੇ ਦੁਨੀਆ ‘ਚ ਕਿਤੇ ਵੀ ਹੋਵੇ, ਉਹ ਆਪਣੇ ਮਨਪਸੰਦ ਸ਼ੋਜ਼ ਨੂੰ ਬਿਨਾ ਫ੍ਰੀਕਵੈਂਸੀ ਦੇ ਬਦਲੇ ਸੁਣ ਸਕਦੇ ਹਨ।

ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਇਨ ਕੀਤੀ ਐਪ

KableOne ਦੇ CTO ਸ਼੍ਰੀ ਦਿਲਜੀਤ ਸਿੰਘ ਨਾਲ ਇਸ ਬਾਰੇ ਗੱਲਬਾਤ ਕਰਦੇ ਹੋਏ ਕਿਹਾ, “ਇਹ ਐਪ ਖਾਸ ਤੌਰ ਤੇ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ। ਡਿਜ਼ਾਈਨ ਕਰਦਿਆਂ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਹ ਐਪ ਸਾਰੇ ਉਮਰ ਤੇ ਵਰਗ ਲਈ ਹੈ। ਅਸੀਂ ਸਾਗਾ ਸਟੂਡੀਓਜ਼, ਜੋ ਕਿ ਇੱਕ ਪੰਜਾਬੀ ਫਿਲਮ ਸਟੂਡੀਓ ਹੈ, ਉਸ ਨਾਲ ਟਾਈਅਪ ਕੀਤਾ ਹੈ। ਇਸ ਐਪ ਵਿੱਚ ਵੱਡਾ ਅਤੇ ਪ੍ਰੀਮੀਅਮ ਪੰਜਾਬੀ ਫ਼ਿਲਮਾਂ ਦਾ ਕੈਟਾਲਾਗ ਹੈ। ਇਸ ਐਪ ਦਾ ਬੀਟਾ ਵਰਜਨ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਟੈਸਟਿੰਗ ਫੇਜ਼ ਵਿੱਚ ਹੈ।”

ਦਰਸ਼ਕਾਂ ਨੂੰ ਅਲੱਗ ਅਨੁਭਵ ਦੇਣ ਦਾ ਯਤਨ

ਕੇਬਲਵਨ ਦੇ CEO, ਸ਼੍ਰੀ ਸਿਮਰਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ, “ਕੇਬਲਵਨ ਇੱਕ ਕਿਸਮ ਦਾ OTT ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਪੰਜਾਬ ਅਤੇ ਇਸ ਦੀਆਂ ਕਹਾਣੀਆਂ ਲਿਆਉਣ ਦੇ ਵਿਜ਼ਨ ਨਾਲ ਬਣਾਇਆ ਗਿਆ ਹੈ। ਅਸੀਂ ਪੰਜਾਬ ਅਤੇ ਪੰਜਾਬੀ ਸੰਬੰਧਿਤ ਕਹਾਣੀਆਂ ਨੂੰ ਦੁਨੀਆਂ ਤੱਕ ਲਿਆਉਣ ਵੱਲ ਕੰਮ ਕਰ ਰਹੇ ਹਾਂ। ਇਹ ਐਪ ਸਾਡੀ ਸਖ਼ਤ ਮਿਹਨਤ ਦਾ ਫਲ ਹੈ, ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅਲੱਗ ਅਨੁਭਵ ਦੇਣ ਦਾ ਯਤਨ ਕਰਾਂਗੇ।”

 ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਕਿੰਨਾ ਹੋਇਆ ਸਸਤਾ?

ਕੇਬਲਵਨ ਪਲੇਟਫਾਰਮ ਅਜੇ ਟੈਸਟਿੰਗ ਫੇਜ਼ ਵਿੱਚ

ਐਪ ਦਾ ਬੀਟਾ ਵਰਜਨ ਡਾਊਨਲੋਡ ਅਤੇ ਸਬਸਕ੍ਰਿਪਸ਼ਨ ਲਈ IOS ਅਤੇ Android ਫੋਨਾਂ ਲਈ ਉਪਲਬਧ ਹੈ। ਇਹ ਸੈਂਮਸੰਗ, ਐਲ.ਜੀ, ਅਤੇ ਹੋਰ ਬਹੁਤ ਸਾਰੇ ਪਲੇਟਫਾਰਮਾਂ ਵਿੱਚ ਵੀ ਮੌਜੂਦ ਹੈ। ਕੇਬਲਵਨ ਪਲੇਟਫਾਰਮ ਅਜੇ ਟੈਸਟਿੰਗ ਫੇਜ਼ ਵਿੱਚ ਹੈ,  ਇਹ ਐਪ ਸਟੋਰ ਤੇ ਲਾਈਵ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਕਮਰਸ਼ੀਅਲ ਲਾਉਂਚ ਦੀ ਅਨਾਉਂਸਮੇਂਟ ਨਹੀਂ ਕੀਤੀ ਗਈ। ਜੋ ਜ਼ਿਆਦਾ ਦੂਰ ਨਹੀਂ ਹੈ। ਅਸੀ ਉਮੀਦ ਕਰਦੇ ਹਾਂ ਕਿ ਇਹ ਐਪ ਪੰਜਾਬ ਦੀਆਂ ਕਹਾਣੀਆਂ ਲੋਕਾਂ ਤੱਕ ਲੈ ਕੇ ਆਏਗਾ ਤੇ   ਦਰਸ਼ਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖ਼ਰਾ ਉਤਰੇਗਾ।

 

 

 

LEAVE A REPLY

Please enter your comment!
Please enter your name here