ਹਸਪਤਾਲ ਦਾ ਨਵਾਂ ਕਾਰਾ ! ਉਂਗਲੀ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ || latest News

0
47
The new way of the hospital! The operation of the tongue replaced the finger

ਹਸਪਤਾਲ ਦਾ ਨਵਾਂ ਕਾਰਾ ! ਉਂਗਲੀ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ || latest News

ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਦੀ ਮੁੜ ਤੋਂ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚਾਰ ਸਾਲ ਦੀ ਬੱਚੀ ਦਾ ਉਂਗਲੀ ਦੀ ਥਾਂ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ ਹੈ | ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਇੱਕ ਹੱਥ ਵਿੱਚ ਛੇ ਉਂਗਲਾਂ ਸਨ। ਪਰਿਵਾਰਕ ਮੈਂਬਰ ਉਸ ਨੂੰ ਵਾਧੂ ਉਂਗਲੀ ਕੱਟਣ ਲਈ ਹਸਪਤਾਲ ਲੈ ਗਏ । ਪਰ ਡਾਕਟਰਾਂ ਨੇ ਉਸ ਦੀ ਜੀਭ ਦਾ ਆਪਰੇਸ਼ਨ ਕਰ ਦਿੱਤਾ ।

ਬੱਚੀ ਦੇ ਮੂੰਹ ਵਿਚ ਪਲਾਸਟਰ ਲੱਗਾ ਹੋਇਆ ਸੀ

ਕੁੜੀ ਦੇ ਇਕ ਰਿਸ਼ਤੇਦਾਰ ਨੇ ਦੱਸਿਆ , “ਸਾਨੂੰ ਦੱਸਿਆ ਗਿਆ ਸੀ ਕਿ ਲੜਕੀ ਦੀਆਂ ਛੇ ਉਂਗਲਾਂ ਵਿਚੋਂ ਇਕ ਨੂੰ ਮਾਮੂਲੀ ਸਰਜਰੀ ਰਾਹੀਂ ਕੱਢਿਆ ਜਾ ਸਕਦਾ ਹੈ, ਇਸ ਲਈ ਅਸੀਂ ਸਹਿਮਤ ਹੋ ਗਏ। ਕੁਝ ਦੇਰ ਬਾਅਦ, ਜਦੋਂ ਲੜਕੀ ਨੂੰ ਵਾਪਸ ਲਿਆਂਦਾ ਗਿਆ, ਤਾਂ ਅਸੀਂ ਦੇਖ ਕੇ ਹੈਰਾਨ ਰਹਿ ਗਏ। ਕਿ ਬੱਚੀ ਦੇ ਮੂੰਹ ਵਿਚ ਪਲਾਸਟਰ ਲੱਗਾ ਹੋਇਆ ਸੀ, ਜਦੋਂ ਅਸੀਂ ਉਸ ਦੇ ਹੱਥ ਵੱਲ ਦੇਖਿਆ, ਤਾਂ ਛੇਵੀਂ ਉਂਗਲ ਉਥੇ ਹੀ ਸੀ।

ਰਿਸ਼ਤੇਦਾਰ ਨੇ ਕਿਹਾ, “ਅਸੀਂ ਇਸ ਬਾਰੇ ਨਰਸ ਨੂੰ ਦੱਸਿਆ ਅਤੇ ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਮੁਸਕਰਾਉਣ ਲੱਗ ਪਈ। ਸਾਨੂੰ ਦੱਸਿਆ ਗਿਆ ਕਿ ਉਸ ਦੀ ਜੀਭ ਵਿੱਚ ਵੀ ਕੋਈ ਸਮੱਸਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਸੀ। ਜਲਦੀ ਹੀ ਡਾਕਟਰ ਨੇ ਆ ਕੇ ਗਲਤੀ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਛੇਵੀਂ ਉਂਗਲ ਹਟਾ ਦਿੱਤੀ ਜਾਵੇਗੀ ਅਤੇ ਫਿਰ ਉਹ ਬੱਚੀ ਨੂੰ ਲੈ ਗਏ।”

ਅਧਿਕਾਰੀਆਂ ਨੇ ਜਾਂਚ ਦੇ ਦਿੱਤੇ ਹੁਕਮ

ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਉਣ ‘ਤੇ ਸਬੰਧਤ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਇਹ ਹਸਪਤਾਲ ਗਲਤੀ ਕਰ ਚੁੱਕਿਆ ਹੈ ਜਿਸ ਕਾਰਨ ਇਹ ਕਾਫੀ ਸੁਰਖੀਆਂ ਵਿੱਚ ਹੈ | 30 ਸਾਲਾ ਹਰਸ਼ੀਨਾ ਆਪਣੀ ਸ਼ਿਕਾਇਤ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀ ਸੀ ਕਿ ਡਾਕਟਰਾਂ ਨੇ ਉਸ ਦੇ ਸੀ-ਸੈਕਸ਼ਨ ਤੋਂ ਬਾਅਦ ਉਸ ਦੇ ਪੇਟ ‘ਚ ਕੈਂਚੀ ਛੱਡ ਦਿੱਤੀ ਹੈ ਅਤੇ ਇਹ ਸ਼ਿਕਾਇਤ ਸਹੀ ਨਿਕਲੀ ਹੈ ਅਤੇ ਦੋਸ਼ੀ ਸਟਾਫ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ।

 

LEAVE A REPLY

Please enter your comment!
Please enter your name here