ਕੌਮੀ ਜਾਂਚ ਏਜੰਸੀ ਨੇ ਪੰਜਾਬ ‘ਚ ਕੀਤੀ ਛਾਪੇਮਾਰੀ
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ 6 ਵਜੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਅੰਮ੍ਰਿਤਸਰ ‘ਚ ਟੀਮ ਨੇ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ।
ਅੰਮ੍ਰਿਤਪਾਲ ਦੇ ਜੀਜਾ ਦੇ ਘਰ ਵੀ ਛਾਪੇਮਾਰੀ
ਰਈਆ ਦੇ ਫੇਰੋਮਣ ਰੋਡ ‘ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਪਹੁੰਚੇ। ਟੀਮ ਨੇ ਪ੍ਰਗਟ ਸਿੰਘ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਧਿਕਾਰੀ ਉਸ ਨੂੰ ਆਪਣੇ ਨਾਲ ਬਿਆਸ ਥਾਣੇ ਲੈ ਗਏ ਹਨ। ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਗਟ ਸਿੰਘ ਦਾ ਚਾਚਾ ਫਰਨੀਚਰ ਦਾ ਕੰਮ ਕਰਦਾ ਹੈ।
ਦੂਸਰੀ ਛਾਪੇਮਾਰੀ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਬੁਤਾਲਾ ਵਿੱਚ ਅੰਮ੍ਰਿਤਪਾਲ ਦੇ ਜੀਜਾ ਦੇ ਘਰ ਹੋਈ। ਇਸ ਦੇ ਨਾਲ ਹੀ ਟੀਮ ਨੇ ਅੰਮ੍ਰਿਤਪਾਲ ਦੇ ਜੀਜਾ ਦੇ ਘਰ ਵੀ ਛਾਪੇਮਾਰੀ ਕੀਤੀ। ਤਿੰਨੋਂ ਛਾਪੇ ਅੰਮ੍ਰਿਤਪਾਲ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ- ਗਾਇਕਾ ਜਸਲੀਨ ਰਾਇਲ ਨੇ ਬੰਬੇ ਹਾਈ ਕੋਰਟ ਚ ਗਾਇਕ ਗੁਰੂ ਰੰਧਾਵਾ ਖਿਲਾਫ ਕਰਵਾਇਆ ਕੇਸ ਦਰਜ
NIA ਨੇ ਇਹ ਛਾਪੇਮਾਰੀ 23 ਮਾਰਚ 2023 ਨੂੰ ਕੈਨੇਡਾ ‘ਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ‘ਤੇ ਕੀਤੇ ਗਏ ਹਮਲੇ ਦੇ ਸਬੰਧ ‘ਚ ਕੀਤੀ ਸੀ। ਦਰਅਸਲ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਖਾਲਿਸਤਾਨੀਆਂ ਨੇ ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ।
ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਇੱਕ ਪ੍ਰਦਰਸ਼ਨ ਦੌਰਾਨ ਤਿਰੰਗੇ ਦਾ ਅਪਮਾਨ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਜਿਸ ਤੋਂ ਬਾਅਦ ਜੂਨ ਮਹੀਨੇ ‘ਚ NIA ਨੇ FIR ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।