ਗਰੀਬ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਮਰੇ ਦੀ ਡਿੱਗੀ ਛੱਤ, ਇੱਕ ਮਾਸੂਮ ਦੀ ਮੌਤ
ਕੁਝ ਦਿਨ ਪਹਿਲਾਂ ਪਏ ਮੀਂਹ ਕਾਰਨ ਲੰਘੀ ਸ਼ਾਮ ਹਲਕਾ ਲੰਬੀ ਦੇ ਪਿੰਡ ਮਹੂਆਨਾ ਵਿਖੇ ਇੱਕ ਗਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ। ਛੱਤ ਡਿੱਗਣ ਕਾਰਨ ਇਸ ਦੇ ਮਲਬੇ ਹੇਠਾਂ ਆਉਣ ਕਾਰਨ ਕਰੀਬ 8 ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
22 ਸਾਲ ਦਾ ਨੌਜਵਾਨ ਬੇਟਾ ਸੱਟਾਂ ਲੱਗਣ ਕਾਰਨ ਹੋਏ ਜਖਮੀ
ਮਿਲੀ ਜਾਣਕਾਰੀ ਮੁਤਾਬਕ ਬਰਸਾਤ ਮਗਰੋਂ ਪਿੰਡ ਮਹੁਆਣਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਕੁਲਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ਹੇਠ ਅਰਾਮ ਕਰ ਰਿਹਾ ਕੁਲਦੀਪ ਸਿੰਘ ਦਾ 22 ਸਾਲ ਦਾ ਨੌਜਵਾਨ ਬੇਟਾ ਸੱਟਾਂ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਿੰਡ ਵਾਸੀਆਂ ਨੇ ਹਸਪਤਾਲ ਭਰਤੀ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋ ਉਹ ਮਲਬਾ ਹਟਾ ਰਹੇ ਸੀ ਤਾਂ ਰਾਤ ਨੂੰ ਗੁਆਂਢੀਆਂ ਦੀ 8 ਸਾਲ ਦੀ ਬੱਚੀ ਵੀ ਮਲਬੇ ਹੇਠ ਦੱਬੀ ਹੋਈ ਮਿਲੀ।
ਇਹ ਵੀ ਪੜ੍ਹੋ : Carlos Alcaraz ਨੇ ਜਿੱਤਿਆ ਵਿੰਬਲਡਨ ਦਾ ਖਿਤਾਬ, ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ
ਰਾਤ ਨੂੰ 8 ਸਾਲ ਦੀ ਸੁਖਮਨ ਦੀ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਗੁਆਂਢੀ ਰਾਤ ਨੂੰ ਆਪਣੀ ਬੱਚੀ ਦੀ ਭਾਲ ਕਰ ਰਹੇ ਸਨ ਤਾਂ ਰਾਤ ਨੂੰ 8 ਸਾਲ ਦੀ ਸੁਖਮਨ ਦੀ ਲਾਸ਼ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਬੱਚੀ ਖੇਡ ਰਹੀ ਸੀ ਇਸ ਦੌਰਾਨ ਅਚਾਨਕ ਛੱਤ ਡਿਗਣ ਕਰਕੇ ਹੇਠਾਂ ਦੱਬ ਗਈ ਜਿਸ ਦਾ ਪਤਾ ਦੇਰ ਰਾਤ ਨੂੰ ਲੱਗਿਆ। ਪਿੰਡ ਵਾਸੀਆਂ ਨੇ ਗਰੀਬ ਪਰਿਵਾਰ ਦੀ ਸਰਕਾਰ ਤੋਂ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।