ਬੱਚੇ ਨੂੰ ਜਨਮ ਦਿੰਦਿਆਂ ਹੀ ਮਾਂ ਦੀ ਗਈ ਜਾਨ , ਪਰਿਵਾਰ ਵਾਲਿਆਂ ਨੇ ਹਸਪਤਾਲ ‘ਤੇ ਲਗਾਏ ਲਾਪ੍ਰਵਾਹੀ ਦੇ ਇਲਜ਼ਾਮ || Patiala News

0
118
The mother lost her life while giving birth to the child, the family accused the hospital of negligence

ਬੱਚੇ ਨੂੰ ਜਨਮ ਦਿੰਦਿਆਂ ਹੀ ਮਾਂ ਦੀ ਗਈ ਜਾਨ , ਪਰਿਵਾਰ ਵਾਲਿਆਂ ਨੇ ਹਸਪਤਾਲ ‘ਤੇ ਲਗਾਏ ਲਾਪ੍ਰਵਾਹੀ ਦੇ ਇਲਜ਼ਾਮ

ਪਟਿਆਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨਿੱਜੀ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੰਦਿਆਂ ਹੀ ਮਾਂ ਦੀ ਮੌਤ ਹੋ ਗਈ ਹੈ | ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ‘ਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਹਨ |

ਜਾਣਕਾਰੀ ਦਿੰਦਿਆਂ ਮ੍ਰਿਤਕ ਗਗਨਦੀਪ ਕੌਰ ਦੇ ਪਤੀ ਕ੍ਰਿਸ਼ਨ ਸਿੰਘ ਨੇ ਕਿ ਉਹ ਆਪਣੀ ਪਤਨੀ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਚੈਕਅੱਪ ਕਰਵਾਉਣ ਲਈ ਲੈ ਕੇ ਗਏ ਸੀ ਜਿਥੇ ਉਸ ਦਾ ਇਲਾਜ ਚੱਲ ਰਿਹਾ ਸੀ। ਚੈਕਅੱਪ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਜਣੇਪਾ ਸਮਾਂ ਨੇੜੇ ਆ ਚੁੱਕਾ ਹੈ ਕਿਸੇ ਵੀ ਵੇਲੇ ਡਲਿਵਰੀ ਹੋ ਸਕਦੀ ਹੈ। ਤੇ ਜਦੋਂ ਪਤੀ ਨੇ ਦੱਸਿਆ ਕਿ ਉਹ ਆਪਣੇ ਨਾਲ ਕਿਸੇ ਸਿਆਣੇ ਨੂੰ ਲੈ ਕੇ ਨਹੀਂ ਆਇਆ ਤੇ ਨਾ ਹੀ ਪੈਸੇ ਨਾਲ ਲੈ ਕੇ ਆਇਆ ਹੈ ਤਾਂ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਦਵਾਈ ਦੇ ਕੇ ਵਾਪਸ ਘਰ ਭੇਜ ਦਿੱਤਾ ਤੇ ਫਿਰ ਪੈਸੇ ਲੈ ਕੇ ਦੁਬਾਰਾ ਹਸਪਤਾਲ ਆਉਣ ਨੂੰ ਕਿਹਾ।

ਇਹ ਵੀ ਪੜ੍ਹੋ :ਵਿਜੀਲੈਂਸ ਨੇ ਘੱਟ ਰੇਟ ‘ਤੇ ਚੌਲਾਂ ਨੂੰ ਵੇਚੇ ਜਾਣ ਦੇ ਘਪਲੇ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫਤਾਰ

ਡਾਕਟਰਾਂ ਦੀ ਦਿੱਤੀ ਦਵਾਈ ਖਾਣ ਤੋਂ ਬਾਅਦ ਮਹਿਲਾ ਦੇ ਹੋਇਆ ਦਰਦ

ਡਾਕਟਰਾਂ ਨੇ ਮਹਿਲਾ ਨੂੰ ਇਕ ਦਵਾਈ ਦੇ ਦਿੱਤੀ ਜਿਸ ਨੂੰ ਖਾਧੇ ਹੀ ਘਰ ਜਾ ਕੇ ਮਹਿਲਾ ਦੇ ਦਰਦ ਹੋ ਗਈ ਜਦੋਂ ਉਹ ਹਸਪਤਾਲ ਵਾਪਸ ਪਹੁੰਚੇ ਤਾਂ ਮਹਿਲਾ ਦੀ ਡਲਿਵਰੀ ਕਰ ਦਿੱਤੀ ਜਾਂਦੀ ਹੈ। ਡਲਿਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਜਾਂਦੀ ਹੈ। ਡਾਕਟਰਾਂ ਨੇ ਕਿਹਾ ਕਿ ਜਣੇਪੇ ਵੇਲੇ ਖੂਨ ਜ਼ਿਆਦਾ ਵਹਿ ਗਿਆ ਜਿਸ ਕਰਕੇ ਮਹਿਲਾ ਦੀ ਜਾਨ ਚਲੀ ਗਈ ਹੈ। ਨਿੱਜੀ ਹਸਪਤਾਲ ਵੱਲੋਂ ਮਹਿਲਾ ਨੂੰ ਸਰਕਾਰੀ ਹਸਪਤਾਲ ਲਈ ਵੀ ਰੈਫਰ ਕਰ ਦਿੱਤਾ ਗਿਆ ਸੀ ਪਰ ਉਥੇ ਡਾਕਟਰਾਂ ਵੱਲੋਂ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਜਦ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਰਕੇ ਮਹਿਲਾ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਮਾਮਲਾ ਵੀ ਦਰਜ ਕਰਾਇਆ ਗਿਆ ਹੈ ਤੇ ਇਨਸਾਫ ਦੀ ਮੰਗ ਕੀਤੀ

LEAVE A REPLY

Please enter your comment!
Please enter your name here