ਅਮਿਤਾਭ ਬੱਚਨ ਤੋਂ KBC ‘ਚ ਹੋਈ ਗਲਤੀ, ਮਹਾਰਾਣੀ ਨੂੰ ਦੱਸ ਦਿੱਤਾ ਅਦਾਕਾਰਾ
ਕੌਣ ਬਣੇਗਾ ਕਰੋੜਪਤੀ ਇੱਕ ਮਸ਼ਹੂਰ ਰਿਆਲਟੀ ਸ਼ੋਅ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਦਾ ਪਸੰਦੀਦਾ ਸ਼ੋਅ ਬਣਿਆ ਹੋਇਆ ਹੈ | ਇਸ ਦੀ ਸਭ ਤੋਂ ਵੱਡੀ ਵਜ੍ਹਾ ਕਵਿਜ਼ ਬੇਸਡ ਹੁੰਦਾ ਹੈ। ਸ਼ੋਅ ਲੋਕਾਂ ਦੀ ਜਨਰਲ ਨੋਲਿਜ ਸੁਧਾਰਦਾ ਹੈ ਤੇ ਉਹ ਇਸ ਸ਼ੋਅ ਤੋਂ ਕੁਝ ਨਾ ਕੁਝ ਸਿੱਖਦੇ ਹਨ। ਪਰ ਹੁਣ ਇਹ ਸ਼ੋਅ ਵਿਵਾਦਾਂ ‘ਚ ਘਿਰ ਗਿਆ ਹੈ | ਦਰਅਸਲ ਇਸਦਾ ਕਾਰਨ ਇੱਕ ਸਵਾਲ ਹੈ | ਦੱਸ ਦਈਏ ਕਿ ਮਾਮਲਾ 5 ਦਿਨ ਪੁਰਾਣਾ ਹੈ ਪਰ ਸੋਸ਼ਲ ਮੀਡੀਆ ‘ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਅਮਿਤਾਭ ਬੱਚਨ ਨੇ ਸ਼ੋਅ ਦੌਰਾਨ ਅਜਿਹੀ ਗਲਤੀ ਕਰ ਦਿੱਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼ੋਅ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਤਿਹਾਸ ਨਾਲ ਸਬੰਧਤ ਸੀ ਸਵਾਲ
ਦਰਅਸਲ, ਹਾਲ ਹੀ ਦੇ ਐਪੀਸੋਡ ‘ਚ ਵਰੁਣ ਧਵਨ ਨਿਰਦੇਸ਼ਕ ਰਾਜ ਐਂਡ ਡੀਕੇ ਦੀ ਆਉਣ ਵਾਲੀ ਸੀਰੀਜ਼ ‘ਸੀਟਾਡੇਲ’ ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਅਮਿਤਾਭ ਬੱਚਨ ਨੇ ਸ਼ੋਅ ‘ਚ ਇਤਿਹਾਸ ਨਾਲ ਜੁੜੇ ਇਕ ਸਵਾਲ ਨੂੰ ਲੈ ਕੇ ਦਰਸ਼ਕਾਂ ਨੂੰ ਗਲਤ ਜਾਣਕਾਰੀ ਦਿੱਤੀ, ਜਿਸ ਕਾਰਨ ਪੂਰਾ ਹੰਗਾਮਾ ਹੋ ਗਿਆ। ਸਵਾਲ ਇਹ ਸੀ- ‘ਇਹਨਾਂ ਵਿੱਚੋਂ ਕਿਹੜੀ ਅਭਿਨੇਤਰੀ ਜੋਧਪੁਰ ਦੇ ਆਪਣੇ ਪਤੀ ਮਹਾਰਾਜਾ ਹਨੂਮਤ ਸਿੰਘ ਦੇ ਨਾਲ ਇੱਕ ਜਹਾਜ਼ ਹਾਦਸੇ ਵਿੱਚ ਦੁਖਦਾਈ ਮੌਤ ਹੋਈ ਸੀ?
ਕੀ ਸੀ ਵਿਕਲਪ
ਏ-ਸੁਲੋਚਨਾ
ਬੀ-ਮੁਮਤਾਜ਼
ਸੀ- ਨਾਦਿਰਾ
ਡੀ- ਜ਼ੁਬੈਦਾ
ਕੀ ਸੀ ਬਿੱਗ ਬੀ ਦੀ ਗਲਤੀ?
ਇਸ ਸਵਾਲ ਨੇ ਵਰੁਣ ਅਤੇ ਡੀਕੇ ਦੋਵਾਂ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ। ਉਨ੍ਹਾਂ ਨੇ ਇਸ ਸਵਾਲ ਦਾ ਸਹੀ ਜਵਾਬ ਲੈਣ ਲਈ ਆਪਣੀਆਂ ਦੋ ਲਾਈਫਲਾਈਨਾਂ ਦੀ ਵਰਤੋਂ ਕੀਤੀ ਅਤੇ ਫਿਰ ਅੰਤਿਮ ਜਵਾਬ ਦਿੱਤਾ। ਜੋ ਕਿ ਸਹੀ ਵੀ ਸੀ। ਬਿੱਗ ਬੀ ਨੇ ਜ਼ੁਬੇਦਾ ਦਾ ਇਤਿਹਾਸ ਦੱਸਦੇ ਹੋਏ ਕਿਹਾ, ‘ਉਨ੍ਹਾਂ ਨੇ ਭਾਰਤ ਦੀ ਪਹਿਲੀ ਬੋਲਣ ਵਾਲੀ ਫਿਲਮ ‘ਆਲਮ ਆਰਾ’ ‘ਚ ਕੰਮ ਕੀਤਾ ਸੀ। ਉਨ੍ਹਾਂ ਦੀ ਪਤਨੀ ਤੋਂ ਪ੍ਰੇਰਿਤ ਹੋ ਕੇ ਫਿਲਮ ‘ਜ਼ੁਬੈਦਾ’ ਬਣੀ ਸੀ, ਜਿਸ ‘ਚ ਕਰਿਸ਼ਮਾ ਕਪੂਰ ਨੇ ਅਹਿਮ ਭੂਮਿਕਾ ਨਿਭਾਈ ਸੀ।
ਬੇਟੇ ਨੇ ਮੰਗਿਆ ਸਪੱਸ਼ਟੀਕਰਨ
ਹਾਲਾਂਕਿ, ਇਹ ਸੱਚ ਨਹੀਂ ਹੈ, ਅਸਲ ਵਿੱਚ ਮਹਾਰਾਜ ਹਨੂਮਤ ਸਿੰਘ ਦੀ ਪਤਨੀ ਜ਼ੁਬੇਦਾ ਬੇਗਮ ਸੀ। ਪਰ ਉਹ ਅਭਿਨੇਤਰੀ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋਂ ਜ਼ੁਬੈਦਾ ਦੇ ਬੇਟੇ ਖਾਲਿਦ ਮੁਹੰਮਦ ਦਾ ਇਕ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਖਾਲਿਦ ਨੇ ਮੇਕਰਸ ‘ਤੇ ਤੰਜ ਕਸਦੇ ਹੋਏ ਇਕ ਪੋਸਟ ਸ਼ੇਅਰ ਕੀਤਾ, ਜਿਸ ‘ਚ ਉਨ੍ਹਾਂ ਨੇ ਲਿਖਿਆ- ‘ਕੇਬੀਸੀ ਅਮਿਤਾਭ ਬੱਚਨ, ਇਹ ਮੇਰੀ ਮਰਹੂਮ ਮਾਂ ਜ਼ੁਬੈਦਾ ਬੇਗਮ ਹਨ। ਜਦੋਂ ‘ਆਲਮ ਆਰਾ’ ਬਣੀ ਸੀ, ਉਦੋਂ ਉਸ ਦਾ ਜਨਮ ਵੀ ਨਹੀਂ ਹੋਇਆ ਸੀ। ਪ੍ਰੋਗਰਾਮ ਨੂੰ ਇਸ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ, ਤੁਸੀਂ ਇੰਨਾ ਕਰ ਸਕਦੇ ਹੋ।
ਆਪਣੀ ਦੂਜੀ ਪੋਸਟ ‘ਚ ਖਾਲਿਦ ਨੇ ਲਿਖਿਆ, ‘ਕੀ ਮੈਂ ਕੇਬੀਸੀ ‘ਚ ਇਸ ‘ਤੇ ਸਪੱਸ਼ਟੀਕਰਨ ਮੰਗ ਸਕਦਾ ਹਾਂ? ਜ਼ੁਬੈਦਾ ਇੱਕ ਮਸ਼ਹੂਰ ਅਦਾਕਾਰਾ ਸੀ, ਜਿਸ ਨੇ ਆਲਮ ਆਰਾ ਵਿੱਚ ਕੰਮ ਕੀਤਾ, ਉਹ ਮੇਰੀ ਮਾਂ ਜ਼ੁਬੈਦਾ ਨਹੀਂ ਸੀ। ਮੇਰੀ ਮਾਂ ਵੀ ਐਕਟਿੰਗ ਕਰਨਾ ਚਾਹੁੰਦੀ ਸੀ ਪਰ ਪਿਤਾ ਨੇ ਇਜਾਜ਼ਤ ਨਹੀਂ ਦਿੱਤੀ। ਤੁਹਾਡੀ ਰਿਸਰਚ ਟੀਮ ਅਜਿਹੀ ਗਲਤੀ ਕਿਵੇਂ ਕਰ ਸਕਦੀ ਹੈ?
ਇਹ ਵੀ ਪੜ੍ਹੋ : ਬਾਲੀਵੁੱਡ ਦੀ ਨਾਮੀ ਗਾਇਕਾ ਦਾ ਹੋਇਆ ਦਿਹਾਂਤ, ਪੀਐਮ ਮੋਦੀ ਨੇ ਜਤਾਇਆ ਦੁੱਖ
ਚੈਨਲ ਨੇ ਨਹੀਂ ਮੰਗੀ ਮੁਆਫੀ
ਖਾਲਿਦ ਮੁਹੰਮਦ ਪੇਸ਼ੇ ਤੋਂ ਨਿਰਦੇਸ਼ਕ, ਪਟਕਥਾ ਲੇਖਕ ਅਤੇ ਆਲੋਚਕ ਹੈ। ਹਾਲਾਂਕਿ ਚੈਨਲ ਨੇ ਇਸ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ। ਫਿਲਹਾਲ ਇਸ ਗਲਤੀ ‘ਤੇ ਚੈਨਲ, ਮੇਕਰਸ ਜਾਂ ਅਮਿਤਾਭ ਬੱਚਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।