ਪੈਰਿਸ ਪੈਰਾ ਉਲੰਪਿਕ ਦੇ ਤਮਗਾ ਜੇਤੂਆਂ ਨੇ ਪੀ.ਐੱਮ ਮੋਦੀ ਨਾਲ ਮੁਲਾਕਾਤ ਕੀਤੀ
ਪੈਰਿਸ ਪੈਰਾਲੰਪਿਕ 2024 ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਪੈਰਾਲੰਪੀਅਨਾਂ ਨੂੰ ਪ੍ਰਧਾਨ ਮੰਤਰੀ ਨਿਵਾਸ ‘ਤੇ ਵੀ ਬੁਲਾਇਆ। ਇੱਥੇ ਪ੍ਰਧਾਨ ਮੰਤਰੀ ਨੇ ਇਕ-ਇਕ ਕਰਕੇ ਸਾਰੇ ਖਿਡਾਰੀਆਂ ਦੇ ਤਜ਼ਰਬਿਆਂ ਬਾਰੇ ਜਾਣਿਆ।
ਇਹ ਵੀ ਪੜ੍ਹੋ-ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਪਹੁੰਚੇ ਲੁਧਿਆਣਾ, ਕਿਸਾਨ ਮੇਲਾ ਚ ਕਰਨਗੇ ਸ਼ਿਰਕਤ
ਉਸ ਨੇ ਕਿਹਾ, ‘ਜੇ ਤੁਸੀਂ ਟੋਪੀ ਪਹਿਨਣੀ ਚਾਹੁੰਦੇ ਹੋ, ਮੈਂ ਇੱਥੇ ਬੈਠਾਂਗਾ..’ ਇਹ ਕਹਿੰਦੇ ਹੋਏ ਪੀਐਮ ਜੈਵਲਿਨ ਥਰੋਅ ਸੋਨ ਤਮਗਾ ਜੇਤੂ ਨਵਦੀਪ ਦੇ ਸਾਹਮਣੇ ਜ਼ਮੀਨ ‘ਤੇ ਬੈਠ ਗਏ। ਕਿਹਾ- ਹੁਣ ਲੱਗਦਾ ਹੈ ਕਿ ਤੁਸੀਂ ਵੱਡੇ ਹੋ ਗਏ ਹੋ।
ਭਾਰਤ ਨੇ 7 ਸੋਨ, 9 ਚਾਂਦੀ ਅਤੇ 13 ਕਾਂਸੀ ਸਮੇਤ ਕੁੱਲ 29 ਤਗਮੇ ਜਿੱਤੇ
ਚਾਰ ਦਿਨ ਪਹਿਲਾਂ 8 ਸਤੰਬਰ ਨੂੰ ਪੈਰਿਸ ਵਿੱਚ ਸਮਾਪਤ ਹੋਈਆਂ ਖੇਡਾਂ ਵਿੱਚ ਭਾਰਤ ਨੇ 7 ਸੋਨ, 9 ਚਾਂਦੀ ਅਤੇ 13 ਕਾਂਸੀ ਸਮੇਤ ਕੁੱਲ 29 ਤਗਮੇ ਜਿੱਤੇ। ਭਾਰਤ ਨੂੰ ਪਹਿਲੀ ਵਾਰ ਪੈਰਾ-ਗੇਮਜ਼ ਮੈਡਲ ਟੈਲੀ ਦੇ ਟਾਪ-20 ‘ਚ ਸ਼ਾਮਲ ਕੀਤਾ ਗਿਆ, ਭਾਰਤ 18ਵੇਂ ਨੰਬਰ ‘ਤੇ ਸੀ।