ਖੇਡਾਂ ਵਤਨ ਪੰਜਾਬ ਦੀਆਂ 2024# ਰਾਜ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ
ਖੇਡਾ ਵਤਨ ਪੰਜਾਬ ਦੀਆਂ 2024 ਸੀਜ਼ਨ ਤਹਿਤ ਅੱਜ ਰਾਜ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਰੋਡ ਰੇਸ ਅਤੇ ਟਰੈਕ ਸਾਈਕਲਿੰਗ ਮੁਕਾਬਲੇ 27 ਨਵੰਬਰ ਨੂੰ ਸ਼ੁਰੂ ਹੋਏ ਸਨ ਜਿਨ੍ਹਾਂ ਦਾ ਅੱਜ ਅਖੀਰਲਾ ਦਿਨ ਸੀ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਡ ਰੇਸ ਵਿੱਚ ਅੰਡਰ 14, 17, 21, 21-30 ਤੇ 31-40 ਉਮਰ ਵਰਗ ਦੇ ਮੁਕਾਬਲੇ ਹੋਏ ਜਦਕਿ ਟਰੈਕ ਸਾਇਕਲਿੰਗ ਵਿੱਚ ਅੰਡਰ 14, 17, 21, 21-30 ਅਤੇ 30 ਤੋਂ ਵੱਧ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਚੁੱਘ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਸਾਈਕਲਿੰਗ ਵੈਲੋਡਰਮ ਵਿਖੇ ਰਾਜ ਪੱਧਰੀ ਸਾਈਕਲਿੰਗ ਦੇ ਟਰੈਕ ਈਵੈਂਟ ਮੁਕਾਬਲਿਆਂ ਦੇ ਅਖੀਰਲੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ
ਅੰ14 ਲੜਕੀਆਂ ਦੇ 500 ਮੀਟਰ ਟਾਈਮ ਟਰਾਇਲ ਵਿੱਚ ਪਲਕਪ੍ਰੀਤ ਕੌਰ (ਅੰਮ੍ਰਿਤਸਰ) ਨੇ ਪਹਿਲਾ, ਲਕੀਸ਼ਾ ਧੀਮਾਨ (ਐਸ.ਏ.ਐਸ. ਨਗਰ ) ਨੇ ਦੂਜਾ ਅਤੇ ਭੂਮੀ ਬਰਾੜ (ਬਠਿੰਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ 21 ਲੜਕੀਆਂ ਦੇ 500 ਮੀਟਰ ਟਾਈਮ ਟਰਾਇਲ ਵਿੱਚ ਯਾਦਵੀ (ਪਟਿਆਲਾ) ਨੇ ਪਹਿਲਾ, ਦਮਨਪ੍ਰੀਤ ਕੌਰ (ਅੰਮ੍ਰਿਤਸਰ) ਨੇ ਦੂਜਾ ਅਤੇ ਕਰਿਤਕਾ (ਲੁਧਿਆਣਾ) ਨੇ ਤੀਜਾ ਸਥਾਨ, ਓਪਨ ਕੇਰਿਨ ਰੇਸ ਵਿੱਚ ਅਰਸਪ੍ਰੀਤ ਕੌਰ (ਅੰਮ੍ਰਿਤਸਰ) ਨੇ ਪਹਿਲਾ, ਦਮਨਪ੍ਰੀਤ ਕੌਰ (ਅੰਮ੍ਰਿਤਸਰ) ਨੇ ਦੂਜਾ ਅਤੇ ਕਰਿਤਕਾ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
21-30 ਵੂਮੈਨ ਦੇ 10 ਕਿਲੋਮੀਟਰ ਪੁਆਇੰਟ ਰੇਸ ਵਿੱਚ ਵਿਧੀ ਤੇਜਪਾਲ (ਲੁਧਿਆਣਾ) ਨੇ ਪਹਿਲਾ, ਰਾਜਬੀਰ ਕੌਰ (ਤਰਨਤਾਰਨ) ਨੇ ਦੂਜਾ ਸਥਾਨ ਅਤੇ ਹਰਪ੍ਰੀਤ ਕੌਰ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
31-40 ਵੂਮੈਨ ਦੇ 500 ਮੀਟਰ ਟਾਈਮ ਟਰਾਇਲ ਵਿੱਚ ਪ੍ਰਿਯੰਕਾ (ਅੰਮ੍ਰਿਤਸਰ) ਨੇ ਪਹਿਲਾ, ਸੁਖਪਾਲ ਕੌਰ (ਬਠਿੰਡਾ) ਨੇ ਦੂਜਾ ਅਤੇ ਰਜਿੰਦਰ ਕੌਰ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ 14 ਲੜਕਿਆਂ ਦੇ 500 ਮੀਟਰ ਟਾਈਮ ਟਰਾਇਲ ਵਿੱਚ ਗਗਨਦੀਪ ਸਿੰਘ (ਪਟਿਆਲਾ ) ਨੇ ਪਹਿਲਾ, ਅਭੇਦੀਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਹਰਮੋਹਿਤ ਸਿੰਘ (ਅੰਮ੍ਰਿਤਸਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
CHAMPION’S TROPHY: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ, ਸਰਕਾਰ ਨੇ ਜਾਰੀ ਕੀਤਾ ਬਿਆਨ
ਅੰ21ਮੈਨ ਦੇ 15 ਕਿਲੋਮੀਟਰ ਪੁਆਇੰਟ ਰੇਸ ਵਿੱਚ ਦਿਵਜੋਤ ਸਿੰਘ (ਲੁਧਿਆਣਾ) ਨੇ ਪਹਿਲਾ, ਬੀਰਪ੍ਰਤਾਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਅਮਿਤ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
21-30 ਮੈਨ ਦੇ 20 ਕਿਲੋਮੀਟਰ ਪੁਆਇੰਟ ਰੇਸ ਵਿੱਚ ਸਾਹਿਲ (ਲੁਧਿਆਣਾ) ਨੇ ਪਹਿਲਾ, ਮਨਦੀਪਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਕਰਨਪ੍ਰੀਤ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਸ 1000ਮੀਟਰ ਟਾਈਮ ਟਰਾਇਲ ਵਿੱਚ ੍ਰ ਹਰਸਿਮਰਨਜੀਤ ਸਿੰਘ (ਬਰਨਾਲਾ) ਨੇ ਪਹਿਲਾ, ਦਾਨਿਸਵੀਰ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਕਰਨਪ੍ਰੀਤ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
31-40 ਮੈਨ ਦੇ 20 ਕਿਲੋਮੀਟਰ ਪੁਆਇੰਟ ਰੇਸ ਵਿੱਚ ਸਰਪ੍ਰੀਤ ਸਿੰਘ (ਪਟਿਆਲਾ) ਨੇ ਪਹਿਲਾ, ਗੁਰਬਾਜ ਸਿੰਘ (ਗੁਰਦਾਸਪੁਰ) ਨੇ ਦੂਜਾ ਸਥਾਨ ਅਤੇ ਸਤਬੀਰ ਸਿੰਘ (ਅੰਮ੍ਰਿਤਸਰ) ਨੇ ਤੀਜਾ ਸਥਾਨ, 1000 ਮੀਟਰ ਟਾਈਮ ਟਰਾਇਲ ਵਿੱਚ ਗੁਰਬਾਜ ਸਿੰਘ (ਗੁਰਦਾਸਪੁਰ) ਨੇ ਪਹਿਲਾ, ਸਰਪ੍ਰੀਤ ਸਿੰਘ (ਪਟਿਆਲਾ) ਨੇ ਦੂਜਾ ਸਥਾਨ ਅਤੇ ਸੁਖਵੀਰ ਸਿੰਘ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।