ਹੈੱਡ ਕਾਂਸਟੇਬਲ ਦੇ ਸੈਲਿਊਟ ਦਾ ਤਰੀਕਾ ਜੱਜ ਸਾਹਿਬ ਨੂੰ ਨਹੀਂ ਆਇਆ ਪਸੰਦ, ਜਾਰੀ ਕਰ ਦਿੱਤੇ ਇਹ ਹੁਕਮ
ਜਲੌਰ ਜ਼ਿਲ੍ਹਾ ਅਦਾਲਤ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਈਆ ਹੈ ਜਿੱਥੇ ਕਿ ਜ਼ਿਲ੍ਹਾ ਅਦਾਲਤ ਦੇ ਜੱਜ ਨੂੰ ਇੱਕ ਹੈੱਡ ਕਾਂਸਟੇਬਲ ਵੱਲੋਂ ਸਲਾਮੀ ਦੇਣ ਦਾ ਤਰੀਕਾ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਜੱਜ ਨੇ ਉਸ ਲਈ ਹੁਕਮ ਜਾਰੀ ਕਰ ਦਿੱਤੇ | ਹੁਣ ਹੈੱਡ ਕਾਂਸਟੇਬਲ ਨੂੰ ਸੱਤ ਦਿਨਾਂ ਦੀ ਟਰੇਨਿੰਗ ‘ਤੇ ਭੇਜਿਆ ਜਾ ਰਿਹਾ ਹੈ।
ਹੈੱਡ ਕਾਂਸਟੇਬਲ ਨੂੰ ਸਿਖਲਾਈ ਦੀ ਲੋੜ
ਦੱਸ ਦਈਏ ਕਿ ਹੈੱਡ ਕਾਂਸਟੇਬਲ ਪੂਨਮਰਾਮ 6 ਨਵੰਬਰ ਨੂੰ ਇੱਕ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਜੱਜ ਸਾਹਿਬ ਨੂੰ ਸਲਿਊਟ ਕੀਤਾ ਪਰ ਜੱਜ ਸਾਹਿਬ ਨੂੰ ਹੈੱਡ ਕਾਂਸਟੇਬਲ ਪੂਨਮਰਾਮ ਵੱਲੋਂ ਸਲਿਊਟ ਕਰਨ ਦਾ ਤਰੀਕਾ ਪਸੰਦ ਨਹੀਂ ਆਇਆ।
ਇਹ ਵੀ ਪੜ੍ਹੋ : ਬੱਸ ਤੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਨੇ ਖ਼ਤਮ ਕਰ’ਤੀਆਂ ਇੰਨੀ ਜ਼ਿੰਦਗੀਆਂ
ਜੱਜ ਸਾਹਿਬ ਨੇ ਕਿਹਾ ਕਿ ਇਹ ਅਣਉਚਿਤ ਵਿਵਹਾਰ ਦਰਸਾਉਂਦਾ ਹੈ ਕਿ ਹੈੱਡ ਕਾਂਸਟੇਬਲ ਨੂੰ ਸਿਖਲਾਈ ਦੀ ਲੋੜ ਹੈ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ ‘ਤੇ ਪੁਲਿਸ ਇੰਸਪੈਕਟਰ ਜਨਰਲ ਨੇ ਹੈੱਡ ਕਾਂਸਟੇਬਲ ਪੂਨਮਰਾਮ ਨੂੰ 7 ਦਿਨ ਪੁਲਿਸ ਲਾਈਨ ‘ਚ ਪਰੇਡ ਕਰਵਾਉਣ ਅਤੇ ਸਲਾਮੀ ਦੀ ਪ੍ਰੈਕਟਿਸ ਕਰਨ ਦੇ ਨਿਰਦੇਸ਼ ਦਿੱਤੇ | ਇੰਨਾ ਹੀ ਨਹੀਂ ਅਦਾਲਤ ‘ਚ ਪੇਸ਼ੀ ਦੌਰਾਨ ਅਪਣਾਏ ਜਾਣ ਵਾਲੇ ਚਾਲ-ਚਲਣ ਬਾਰੇ ਵੀ ਪੂਰੀ ਜਾਣਕਾਰੀ ਹਾਸਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਟਰੇਨਿੰਗ ਲਈ ਪੁਲੀਸ ਲਾਈਨ ਭੇਜਣ ਦੇ ਹੁਕਮ
ਇਸ ‘ਤੇ ਜੱਜ ਸਾਹਿਬ ਨੇ ਰੇਂਜ ਪੋਲੀਆਈਜੀ ਨੂੰ ਸ਼ਿਕਾਇਤ ਦੇ ਕੇ ਹੈੱਡ ਕਾਂਸਟੇਬਲ ਨੂੰ ਟਰੇਨਿੰਗ ਦੇਣ ਦੀ ਸਲਾਹ ਦਿੱਤੀ। ਪਾਲੀ ਰੇਂਜ ਦੇ ਆਈਜੀ ਨੂੰ ਜੱਜ ਦਾ ਹੁਕਮ ਮਿਲਦੇ ਹੀ ਪਾਲੀ ਰੇਂਜ ਦੇ ਆਈਜੀ ਨੇ ਜਲੌਰ ਦੇ ਐਸਪੀ ਨੂੰ ਪੱਤਰ ਲਿਖ ਕੇ ਹੈੱਡ ਕਾਂਸਟੇਬਲ ਨੂੰ ਟਰੇਨਿੰਗ ਲਈ ਪੁਲੀਸ ਲਾਈਨ ਭੇਜਣ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਹੁਣ ਜਲੌਰ ਦੇ ਐਸਪੀ ਗਿਆਨਚੰਦ ਯਾਦਵ ਨੇ ਹੈਂਡ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।