ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਦਿੱਤੀ ਮਾਤ, ਸੈਮੀਫਾਈਨਲ ‘ਚ ਬਣਾਈ ਜਗ੍ਹਾ ॥ Latest News

0
78

ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਦਿੱਤੀ ਮਾਤ, ਸੈਮੀਫਾਈਨਲ ‘ਚ ਬਣਾਈ ਜਗ੍ਹਾ

ਭਾਰਤੀ ਮਹਿਲਾ ਕ੍ਰਿਕਟ ਟੀਮ ਇਨ੍ਹਾਂ ਦਿਨਾਂ ਵਿੱਚ ਜ਼ਬਰਦਸਤ ਫਾਰਮ ਵਿੱਚ ਹੈ। ਟੀਮ ਨੇ ਲਗਾਤਾਰ 3 ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਭਾਰਤੀ ਟੀਮ ਨੇ ਗਰੁੱਪ-ਏ ਵਿੱਚ ਆਪਣਾ ਤੀਜਾ ਮੈਚ ਨੇਪਾਲ ਦੇ ਖਿਲਾਫ਼ ਖੇਡਿਆ। ਇਹ ਮੈਚ ਭਾਰਤੀ ਟੀਮ ਨੇ 82 ਦੌੜਾਂ ਦੇ ਫਰਕ ਨਾਲ ਜਿੱਤ ਲਿਆ। ਇਸ ਮੈਚ ਵਿੱਚ ਭਾਰਤੀ ਟੀਮ ਦੀ ਓਪਨਰ ਸ਼ੇਫਾਲੀ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ। ਉਸਨੇ 48 ਗੇਂਦਾਂ ‘ਤੇ 81 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ। ਇਸਦੇ ਕਾਰਨ ਹੀ ਉਨ੍ਹਾਂ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।

IND vs NEP women’s Asia Cup T20

ਇਹ ਮੁਕਾਬਲਾ ਸ਼੍ਰੀਲੰਕਾ ਦੇ ਦਾਂਬੁਲਾ ਵਿੱਚ ਖੇਡਿਆ ਗਿਆ, ਜਿਸ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ। ਟੀਮ ਦੇ ਲਈ ਸ਼ੇਫਾਲੀ ਨੇ 81 ਦੌੜਾਂ ਦੀ ਪਾਰੀ ਵਿੱਚ 1 ਛੱਕਾ ਤੇ 12 ਚੌਕੇ ਲਗਾਏ। ਉਸ ਤੋਂ ਇਲਾਵਾ ਹੇਮਲਤਾ ਨੇ 47 ਤੇ ਜੇਮਿਮਾਹ ਰੋਡ੍ਰਿਗਜ ਨੇ ਨਾਬਾਦ 28 ਦੌੜਾਂ ਬਣਾਈਆਂ। ਨੇਪਾਲ ਦੇ ਲਈ ਸੀਤਾ ਰਾਣਾ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਉਣਗੇ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕਰਨਗੇ ਆਪਣਾ ਮਾਮਲਾ ||Punjab News

ਇਸਦੇ ਬਾਅਦ 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨੇਪਾਲ ਦੀ ਟੀਮ 9 ਵਿਕਟਾਂ ਦੇ ਨੁਕਸਾਨ ‘ਤੇ 96 ਦੌੜਾਂ ਹੀ ਬਣਾ ਸਕ ਤੇ ਮੈਚ ਹਾਰ ਗਈ। ਟੀਮ ਦੇ ਲਈ ਕੋਈ ਵੀ ਖਿਡਾਰੀ 20 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ। ਸਭ ਤੋਂ ਜ਼ਿਆਦਾ 18 ਦੌੜਾਂ ਓਪਨਰ ਸੀਤਾ ਰਾਣਾ ਨੇ ਹੀ ਬਣਾਈਆਂ ਹਨ। ਜਦਕਿ ਭਾਰਤ ਦੇ ਲਈ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਨਰੂਧਤਿ ਰੈੱਡੀ ਤੇ ਰਾਧਾ ਯਾਦਵ ਨੂੰ 2-2 ਵਿਕਟਾਂ ਮਿਲੀਆਂ।

IND vs NEP women’s Asia Cup T20

ਦੱਸ ਦੇਈਏ ਕਿ ਭਾਰਤੀ ਟੀਮ ਨੇ ਗਰੁੱਪ-ਏ ਵਿੱਚ ਆਪਣੇ ਤਿੰਨੋਂ ਮੈਚ ਜਿੱਤੇ ਤੇ ਪੁਆਇੰਟ ਟੇਬਲ ਵਿੱਚ ਸਭ ਤੋਂ ਉੱਪਰ ਰਹੀ। ਟਾਪ ‘ਤੇ ਰਹਿੰਦੇ ਹੋਏ ਹੀ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਐਂਟਰੀ ਕੀਤੀ ਹੈ। ਉਸਦੇ ਨਾਲ ਹੀ ਇਸ ਗਰੁੱਪ ਵਿੱਚੋਂ ਪਾਕਿਸਤਾਨ ਨੇ ਸੈਮੀਫਾਈਨਲ ਦੀ ਟਿਕਟ ਕਟਵਾਈ ਹੈ। ਹਾਲੇ ਗਰੁੱਪ-ਬੀ ਵਿੱਚੋਂ ਦੋ ਸੈਮੀਫਾਈਨਲਿਸਟ ਤੈਅ ਨਹੀਂ ਹੈ। ਇਸਦਾ ਫੈਸਲਾ 24 ਜੁਲਾਈ ਨੂੰ ਹੋਵੇਗਾ।

ਦੋਹਾਂ ਟੀਮਾਂ ਦੀ ਪਲੇਇੰਗ-11
ਭਾਰਤ: ਸਮ੍ਰਿਤੀ ਮੰਧਾਨਾ (ਕਪਤਾਨ), ਸ਼ੇਫਾਲੀ ਵਰਮਾ, ਦਿਆਲਨ ਹੇਮਲਤਾ, ਜੇਮਿਮਾ ਰੌਡ੍ਰਿਗਸ, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ, ਤਨੁਜਾ ਕੰਵਰ, ਅਰੁੰਧਤਿ ਰੈੱਡੀ ਤੇ ਸਜੀਵਨ ਸਾਜਨਾ।

ਨੇਪਾਲ: ਇੰਦੁ ਸ਼ਰਮਾ (ਕਪਤਾਨ), ਸਮਝਨਾ ਖੜਕਾ, ਸੀਤਾ ਰਾਣਾ ਮਗਰ, ਕਬਿਤਾ ਕੁੰਵਰ, ਡਾਲੀ ਭੱਟ, ਰੁਬੀਨਾ ਛੇਤਰੀ, ਪੂਜਾ ਮਹਤੋ, ਕਾਜਲ ਸ਼੍ਰੇਸ਼ਠ (ਵਿਕਟਕੀਪਰ), ਕਵਿਤਾ ਜੋਸ਼ੀ, ਸਬਨਮ ਰਾਏ ਤੇ ਬਿੰਦੂ ਰਾਵਲ।

LEAVE A REPLY

Please enter your comment!
Please enter your name here