ਬਿਹਾਰ, 9 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ (Vaishali district of Bihar) ਵਿਖੇ ਇਕ ਤਿੰਨ ਬੱਚਿਆਂ ਦੀ ਮਾਂ ਰਾਣੀ ਕੁਮਾਰੀ (Rani Kumari) ਨੇ ਆਪਣੇ ਹੀ ਪ੍ਰੇਮੀ ਨਾਲ ਅਦਾਲਤ ਵਿਚ ਜਾ ਕੇ ਵਿਆਹ (Marriage) ਕਰਵਾ ਲਿਆ ਹੈ । ਉਕਤ ਵਿਆਹ ਨੂੰ ਜਿੱਥੇ ਮਾਨਯੋਗ ਅਦਾਲਤ ਵਿਚ ਕਰਵਾਇਆ ਗਿਆ ਹੈ ਉੱਥੇ ਇਸ ਲਈ ਰਾਣੀ ਕੌਰ ਦੇ ਪਤੀ ਨੇ ਵੀ ਆਪਣੀ ਮਨਜ਼ੂਰੀ ਦਿੱਤੀ ਹੈ ।
ਕੌਣ ਹੈ ਰਾਣੀ ਕੁਮਾਰੀ ਦਾ ਪਹਿਲਾ ਪਤੀ
ਰਾਣੀ ਕੁਮਾਰੀ ਦੇ ਪਹਿਲੇ ਪਤੀ ਕੁੰਦਨ ਕੁਮਾਰ (Husband Kundan Kumar) ਨੇ ਦੱਸਿਆ ਕਿ ਉਸ ਨੇ ਕੁੱਝ ਦਿਨ ਪਹਿਲਾਂ ਰਾਣੀ ਨਾਲ ਫ਼ੋਨ ਤੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ । ਦੱਸਣਯੋਗ ਹੈ ਕਿ ਰਾਣੀ ਨਾਲ ਵਿਆਹ ਕਰਵਾਉਣ ਵਾਲੇ ਉਸ ਦੇ ਆਸ਼ਕ ਤੋਂ ਪਤੀ ਬਣੇ ਵਿਅਕਤੀ ਦਾ ਨਾਮ ਗੋਬਿੰਦ ਕੁਮਾਰ ਹੈ । ਦੱਸਣਯੋਗ ਹੈ ਕਿ ਰਾਣੀ ਕੁਮਾਰੀ ਜਿਸ ਦਾ ਪਹਿਲਾ ਵਿਆਹ ਕੁੰਦਨ ਕੁਮਾਰ ਨਾਲ ਸਾਲ 2011 ਵਿਚ ਹੋਇਆ ਸੀ ਕੋਰਟ ਮੈਰਿਜ ਰਾਹੀਂ ਹੀ ਹੋਇਆ ਸੀ ਤੇ ਉਸ ਵਿਆਹ ਤੋਂ ਉਸ ਕੋਲ ਤਿੰਨ ਬੱਚੇ ਵੀ ਹਨ ।
ਕੌਣ ਹੈ ਇਹ ਗੋਬਿੰਦ ਕੁਮਾਰ
ਦੱਸਿਆ ਜਾ ਰਿਹਾ ਹੈ ਕਿ ਰਾਣੀ ਕੁਮਾਰੀ ਦੇ ਆਪਣੇ ਚਚੇਰੇ ਭਰਾ ਗੋਵਿੰਦ ਕੁਮਾਰ ਨਾਲ ਪਿਛਲੇ ਪੰਜ ਸਾਲਾਂ ਤੋਂ ਪ੍ਰੇਮ ਸਬੰਧ ਸਨ । ਇਸ ਅਫੇਅਰ ਕਾਰਨ ਰਾਣੀ ਪਹਿਲਾਂ ਵੀ ਕਈ ਵਾਰ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਜਾ ਚੁੱਕੀ ਹੈ । ਇਸ ਚੱਲ ਰਹੀ ਸਥਿਤੀ ਤੋਂ ਕੁੰਦਨ ਕੁਮਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਿਆ । ਅੰਤ ਵਿੱਚ ਰਾਣੀ ਨੇ ਖੁੱਲ੍ਹ ਕੇ ਗੋਵਿੰਦ ਕੁਮਾਰ (Govind Kumar) ਨਾਲ ਰਹਿਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਪਹਿਲੇ ਪਤੀ ਅਤੇ ਬੱਚਿਆਂ ਨੂੰ ਛੱਡਣ ਦਾ ਫੈਸਲਾ ਕੀਤਾ । ਰਾਣੀ ਦੀ ਖੁਸ਼ੀ ਦੇਖ ਕੇ ਕੁੰਦਨ ਕੁਮਾਰ ਨੇ ਉਸ ਦਾ ਵਿਆਹ ਗੋਬਿੰਦ ਨਾਲ ਕਰਵਾ ਦਿੱਤਾ ਅਤੇ ਖੁਦ ਇਸ ਵਿਆਹ ਦਾ ਗਵਾਹ ਬਣਿਆ । ਵਿਆਹ ਤੋਂ ਬਾਅਦ ਗੋਵਿੰਦ ਕੁਮਾਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਣੀ ਉਸ ਨੂੰ ਛੱਡ ਕੇ ਆਪਣੇ ਪਹਿਲੇ ਪਤੀ ਜਾਂ ਬੱਚਿਆਂ ਕੋਲ ਵਾਪਸ ਨਹੀਂ ਜਾਵੇਗੀ ।
Read More : 15 ਸਾਲ ਦੀ ਪ੍ਰੇਮਿਕਾ ਅਤੇ 23 ਸਾਲ ਦੇ ਪ੍ਰੇਮੀ ਨੇ ਪਿਆਰ ‘ਚ ਨਕਾਮ ਰਹਿਣ ‘ਤੇ ਛੱਡੀ ਦੁਨੀਆ









