ਪਤਨੀ ਦਾ ਕਤਲ ਕਰ ਪਤੀ ਨੇ ਵੀ ਲਿਆ ਫਾਹਾ, ਪੁਲਿਸ ਜਾਂਚ ‘ਚ ਜੁਟੀ || Punjab Update

0
60
The husband also hanged himself after killing his wife, the police joined in the investigation

ਪਤਨੀ ਦਾ ਕਤਲ ਕਰ ਪਤੀ ਨੇ ਵੀ ਲਿਆ ਫਾਹਾ, ਪੁਲਿਸ ਜਾਂਚ ‘ਚ ਜੁਟੀ

ਲੁਧਿਆਣਾ ਦੇ ਗਿਆਸਪੁਰਾ ਦੇ ਨਿਊ ਰਾਮਨਗਰ ਇਲਾਕੇ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਸੋਮਵਾਰ ਦੁਪਹਿਰ ਇੱਕ ਪਤੀ ਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਵੀ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਸਾਹਨੇਵਾਲ ਅਤੇ ਚੌਕੀ ਗਿਆਸਪੁਰਾ ਦੀ ਪੁਲੀਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ।

ਦੂਜੇ ਕਮਰੇ ‘ਚ ਜਾ ਕੇ ਕੀਤੀ ਖੁਦਕੁਸ਼ੀ

ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟਿਆ ਅਤੇ ਫਿਰ ਦੂਜੇ ਕਮਰੇ ‘ਚ ਜਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਉਕਤ ਮਾਮਲੇ ਦੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਪੱਖੇ ਦੀ ਡੋਲੀ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮ੍ਰਿਤਕਾਂ ਦੀ ਪਛਾਣ 37 ਸਾਲਾ ਅਮਰਜੀਤ ਸਿੰਘ ਵਾਸੀ ਰਾਮਨਗਰ ਗਲੀ ਨੰਬਰ 12 ਅਤੇ ਉਸ ਦੀ ਪਤਨੀ ਮਮਤਾ ਵਜੋਂ ਹੋਈ ਹੈ। ਪੁਲਿਸ ਚੌਕੀ ਗਿਆਸਪੁਰਾ ਦੇ ਇੰਚਾਰਜ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਆਪਣੇ ਭਰਾ ਤੋਂ ਵੱਖਰੇ ਇਲਾਕੇ ਵਿੱਚ ਆਪਣੇ ਘਰ ਰਹਿੰਦਾ ਸੀ। ਦੋਵੇਂ ਬੱਚੇ ਸੋਮਵਾਰ ਸਵੇਰੇ ਸਕੂਲ ਗਏ ਹੋਏ ਸਨ। ਪਿੱਛੇ ਤੋਂ ਅਮਰਜੀਤ ਨੇ ਪਹਿਲਾਂ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਫਿਰ ਉਸੇ ਰੱਸੀ ਨਾਲ ਦੂਜੇ ਕਮਰੇ ਵਿਚ ਜਾ ਕੇ ਪੱਖੇ ਦੀ ਡੋਲੀ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ

ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਨੇ ਦੁਪਹਿਰ ਬਾਅਦ ਦੋਵਾਂ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਉਹ ਸਵੇਰ ਤੋਂ ਬਾਹਰ ਨਹੀਂ ਆਏ ਸਨ। ਜਿਸ ਤੋਂ ਬਾਅਦ ਅਮਰਜੀਤ ਦੇ ਵੱਡੇ ਭਰਾ ਨੂੰ ਬੁਲਾਇਆ ਗਿਆ ਅਤੇ ਦਰਵਾਜ਼ਾ ਖੋਲ੍ਹਿਆ ਗਿਆ। ਜਿਸ ਤੋਂ ਬਾਅਦ ਅੰਦਰ ਦਾ ਨਜ਼ਾਰਾ ਦੇਖ ਕੇ ਇਲਾਕੇ ਦੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕੀਤਾ

ਪੁਲਿਸ ਚੌਕੀ ਗਿਆਸਪੁਰਾ ਦੇ ਇੰਚਾਰਜ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਉਹ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਜਿੱਥੇ ਉਸ ਨੇ ਦੇਖਿਆ ਕਿ ਮਹਿਲਾ ਮਮਤਾ ਦੀ ਲਾਸ਼ ਕਮਰੇ ਦੇ ਫਰਸ਼ ‘ਤੇ ਪਈ ਸੀ। ਇਸੇ ਕਮਰੇ ਦੇ ਨਾਲ ਲੱਗਦੇ ਸਟੋਰ ਰੂਮ ਵਿੱਚ ਅਮਰਜੀਤ ਦੀ ਲਾਸ਼ ਪੱਖੇ ਦੀ ਕੁੰਡੀ ਨਾਲ ਰੱਸੀ ਦੀ ਮਦਦ ਨਾਲ ਲਟਕ ਰਹੀ ਸੀ। ਪੁਲਿਸ ਅਨੁਸਾਰ ਆਤਮਹੱਤਿਆ ਕਰਨ ਤੋਂ ਪਹਿਲਾਂ ਅਮਰਜੀਤ ਨੇ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ, ਫਿਰ ਦੂਜੇ ਕਮਰੇ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਦੋਵਾਂ ਲਾਸ਼ਾਂ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 

 

LEAVE A REPLY

Please enter your comment!
Please enter your name here