ਜੋਧਪੁਰ, 6 ਜਨਵਰੀ 2026 : ਰਾਜਸਥਾਨ ਬੰਬੇ ਹਾਈ ਕੋਰਟ (Rajasthan Bombay High Court) ਨੇ ਫ਼ਿਲਮ ਨਿਰਮਾਣ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਅਤੇ ਧੋਖਾਦੇਹੀ ਦੇ ਮਾਮਲੇ ‘ਚ ਅਹਿਮ ਫ਼ੈਸਲਾ ਸੁਣਾਇਆ ਹੈ । ਜਸਟਿਸ ਸਮੀਰ ਜੈਨ ਨੇ ਫ਼ਿਲਮ ਨਿਰਮਾਤਾ ਵਿਕਰਮ ਭੱਟ (Film producer Vikram Bhatt) ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਐੱਫ. ਆਈ. ਆਰ. (F. I. R.) ਨੂੰ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ।
ਹਾਈਕੋਰਟ ਤੋਂ ਵੀ ਨਹੀਂ ਮਿਲੀ ਸੀ ਰਾਹਤ
ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਗੰਭੀਰ ਅਪਰਾਧਿਕ ਦੋਸ਼ ਬਣਦੇ ਹਨ ਅਤੇ ਮਾਮਲੇ ਵਿਚ ਜਾਂਚ ਜ਼ਰੂਰੀ ਹੈ। ਉਦੈਪੁਰ ਦੇ ਭੂਪਾਲਪੁਰਾ ਨਿਵਾਸੀ ਡਾ. ਅਜੇ ਮੁਰਡੀਆ ਨੇ ਵਿਕਰਮ ਭੱਟ, ਸ਼ਵੇਤਾਂਬਰੀ ਭੱਟ ਅਤੇ ਹੋਰਾਂ ਖ਼ਿਲਾਫ਼ ਧੋਖਾਦੇਹੀ ਅਤੇ ਅਮਾਨਤ ‘ਚ ਖ਼ਿਆਨਤ ਦਾ ਮਾਮਲਾ ਦਰਜ ਕਰਵਾਇਆ ਸੀ । ਸੁਣਵਾਈ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਵਿਕਰਮ ਭੱਟ ਅਤੇ ਹੋਰ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ (Anticipatory bail petition) ਬੰਬੇ ਹਾਈਕੋਰਟ ਪਹਿਲਾਂ ਹੀ ਖ਼ਾਰਜ ਕਰ ਚੁੱਕਾ ਹੈ । ਅਦਾਲਤ ਨੇ ਮੰਨਿਆ ਕਿ ਪਟੀਸ਼ਨਰਾਂ ਨੇ ਕੁਝ ਤੱਥ ਛੁਪਾਏ ਹਨ ।
Read More : ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ









