ਸਿਹਤ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ , ਬਾਜ਼ਾਰ ‘ਚ ਵੇਚੇ ਜਾ ਰਹੇ ਹਨ ਨਕਲੀ ਆਲੂ! || News Update

0
8
The health department issued a warning, fake potatoes are being sold in the market!

ਸਿਹਤ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ , ਬਾਜ਼ਾਰ ‘ਚ ਵੇਚੇ ਜਾ ਰਹੇ ਹਨ ਨਕਲੀ ਆਲੂ!

ਆਲੂ, ਹਰ ਘਰ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ ਹੈ। ਇਸੇ ਦੇ ਨਾਲ ਪਿਛਲੇ ਕੁਝ ਦਿਨਾਂ ਵਿਚ ਇਸ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਹੋਇਆ ਹੈ। ਜਿਸ ਕਾਰਨ ਇਸ ਦੀ ਕਾਲਾਬਾਜ਼ਾਰੀ ਵੀ ਵੀ ਸ਼ੁਰੂ ਹੋ ਗਈ ਹੈ। ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ ਬਲੀਆ (Uttar Pradesh) ਵਿਚ ਕੀਤੀ ਗਈ ਛਾਪੇਮਾਰੀ ‘ਚ ਨਕਲੀ ਅਤੇ ਰੰਗਦਾਰ ਆਲੂਆਂ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਨਾਲ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ।

ਲੋਕਾਂ ਦੀ ਸਿਹਤ ਨਾਲ ਕਰ ਰਹੇ ਖਿਲਵਾੜ

ਅਧਿਕਾਰੀਆਂ ਨੇ ਪਾਇਆ ਕਿ ਵਪਾਰੀ ਇੱਕ ਕੁਇੰਟਲ ਆਲੂ ‘ਤੇ 400 ਰੁਪਏ ਦਾ ਵਾਧੂ ਮੁਨਾਫਾ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰੀਆਂ ਨੇ ਨਕਲੀ ਰੰਗ ਲਗਾ ਕੇ ਆਲੂਆਂ ਨੂੰ ਤਾਜ਼ਾ ਅਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ। ਗਾਹਕ ਇਸ ਨੂੰ ਨਵਾਂ ਆਲੂ ਸਮਝ ਕੇ ਖਰੀਦਦੇ ਸਨ ਪਰ ਅਸਲ ‘ਚ ਇਹ ਆਲੂ ਰੰਗਦਾਰ ਅਤੇ ਸਿਹਤ ਲਈ ਖਤਰਨਾਕ ਸੀ। ਅਜਿਹੇ ਆਲੂਆਂ ਦਾ ਲਗਾਤਾਰ ਸੇਵਨ ਜਾਨਲੇਵਾ ਸਾਬਤ ਹੋ ਸਕਦਾ ਹੈ।

ਨਕਲੀ ਆਲੂਆਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ

ਸਹਾਇਕ ਕਮਿਸ਼ਨਰ ਸੈਕਿੰਡ ਫੂਡ ਅਫ਼ਸਰ ਡਾ: ਵੇਦ ਪ੍ਰਕਾਸ਼ ਮਿਸ਼ਰਾ ਨੇ ਦੱਸਿਆ ਕਿ ਮੰਡੀ ‘ਚ ਨਕਲੀ ਆਲੂਆਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਤੁਰਤ ਕਾਰਵਾਈ ਕਰਦਿਆਂ 21 ਕੁਇੰਟਲ ਨਕਲੀ ਰੰਗ ਵਾਲੇ ਆਲੂ ਜ਼ਬਤ ਕੀਤੇ ਗਏ, ਜਿਸ ਦੀ ਕੀਮਤ ਲਗਭਗ 56,000 ਰੁਪਏ ਹੈ। ਇਨ੍ਹਾਂ ਆਲੂਆਂ ਨੂੰ ਮਿੱਟੀ ਅਤੇ ਹੋਰ ਰਸਾਇਣਾਂ ਦੀ ਮਦਦ ਨਾਲ ਚਮਕਦਾਰ ਬਣਾਇਆ ਗਿਆ ਸੀ, ਤਾਂ ਜੋ ਗਾਹਕਾਂ ਨੂੰ ਇਨ੍ਹਾਂ ਨੂੰ ਖਰੀਦਣ ਲਈ ਧੋਖਾ ਦਿੱਤਾ ਜਾ ਸਕੇ।

ਨਕਲੀ ਆਲੂ ਦੀ ਕਿਵੇਂ ਕਰੀਏ ਪਛਾਣ ?

ਗੰਧ ਤੋਂ ਪਛਾਣੋ: ਅਸਲੀ ਆਲੂਆਂ ਵਿੱਚ ਇੱਕ ਕੁਦਰਤੀ ਖੁਸ਼ਬੂ ਹੁੰਦੀ ਹੈ, ਜਦੋਂ ਕਿ ਨਕਲੀ ਆਲੂਆਂ ਵਿੱਚ ਰਸਾਇਣਾਂ ਦੀ ਗੰਧ ਹੋ ਸਕਦੀ ਹੈ।

ਆਲੂ ਨੂੰ ਕੱਟ ਕੇ ਚੈੱਕ ਕਰੋ: ਅਸਲੀ ਆਲੂ ਦਾ ਅੰਦਰਲਾ ਰੰਗ ਬਾਹਰੀ ਰੰਗ ਨਾਲ ਮੇਲ ਖਾਂਦਾ ਹੈ, ਜਦੋਂ ਕਿ ਨਕਲੀ ਆਲੂਆਂ ਵਿੱਚ ਇਹ ਅਸਧਾਰਨ ਹੋ ਸਕਦਾ ਹੈ।

ਪਾਣੀ ਵਿੱਚ ਡੁਬੋ ਕੇ ਪਛਾਣੋ: ਅਸਲੀ ਆਲੂ ਪਾਣੀ ਵਿੱਚ ਡੁੱਬ ਜਾਂਦੇ ਹਨ, ਜਦੋਂ ਕਿ ਨਕਲੀ ਆਲੂ ਜਾਂ ਰਸਾਇਣਾਂ ਨਾਲ ਭਾਰੀ ਬਣੇ ਆਲੂ ਤੈਰ ਸਕਦੇ ਹਨ।

ਜਿਗਰ ਅਤੇ ਗੁਰਦਿਆਂ ਨੂੰ ਹੋ ਸਕਦਾ ਭਾਰੀ ਨੁਕਸਾਨ

ਬਲੀਆ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਡਾਕਟਰ ਵਿਜੇਪਤੀ ਦਿਵੇਦੀ ਨੇ ਦੱਸਿਆ ਕਿ ਮਿੱਟੀ ਅਤੇ ਰਸਾਇਣਾਂ ਨਾਲ ਰੰਗੇ ਆਲੂ ਜਿਗਰ ਅਤੇ ਗੁਰਦਿਆਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਸ ਦਾ ਸੇਵਨ ਹੌਲੀ-ਹੌਲੀ ਕਿਡਨੀ ਦੇ ਕਾਰਜ ਨੂੰ ਨਸ਼ਟ ਕਰ ਸਕਦਾ ਹੈ ਅਤੇ ਸੋਜ, ਕਬਜ਼, ਭੁੱਖ ਨਾ ਲੱਗਣਾ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here