ਵਰਮਾਲਾ ਦੌਰਾਨ ਲਾੜੇ ਨੂੰ ਪਿਆ ਦਿਲ ਦਾ ਦੌਰਾ , ‘PR’ ਹੋਣ ਤੋਂ ਬਾਅਦ ਵਿਆਹ ਕਰਾਉਣ ਆਇਆ ਸੀ ਪੰਜਾਬ
ਨਵਾਂ ਸ਼ਹਿਰ ਦੀ ਸਬ ਤਹਿਸੀਲ ਬੰਗਾ ਇਲਾਕੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਚੱਲਦੇ ਵਿਆਹ ‘ਚ ਲਾੜੀ ਦੀਆਂ ਅੱਖਾਂ ਸਾਹਮਣੇ ਲਾੜੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕਾ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ।
ਇਹ ਵੀ ਪੜ੍ਹੋ : ਹਿਮਾਚਲ ਦੇ ਡੇਹਰਾ ‘ਚ CM ਸੁੱਖੂ ਦੀ ਪਤਨੀ ਕਮਲੇਸ਼ ਨੇ ਕੀਤੀ ਜਿੱਤ ਹਾਸਿਲ
ਵਿਆਹ ਕਰਾਉਣ ਲਈ ਆਇਆ ਸੀ ਪੰਜਾਬ
ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਵਜੋਂ ਹੋਈ ਹੈ। ਜੋ ਕਿ 2012 ਵਿੱਚ ਅਮਰੀਕਾ ਗਿਆ ਸੀ ਅਤੇ PR ਹੋਣ ਤੋਂ ਬਾਅਦ ਵਿਆਹ ਕਰਾਉਣ ਲਈ ਪੰਜਾਬ ਵਾਪਸ ਆਇਆ ਹੋਇਆ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਰਮਾਲਾ ਦੌਰਾਨ ਹਾਰਟ ਅਟੈਕ ਆਉਣ ਕਾਰਨ ਲਾੜੇ ਦੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਅਤੇ ਲਾੜੀ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ |