ਸਰਕਾਰ ਨੇ ਇਸ ਦਿਨ ਛੁੱਟੀ ਦਾ ਕਰ ਦਿੱਤਾ ਐਲਾਨ, ਨੋਟੀਫਿਕੇਸ਼ਨ ਜਾਰੀ || Holiday Update

0
5
The government has declared a holiday on this day, issued a notification

ਸਰਕਾਰ ਨੇ ਇਸ ਦਿਨ ਛੁੱਟੀ ਦਾ ਕਰ ਦਿੱਤਾ ਐਲਾਨ, ਨੋਟੀਫਿਕੇਸ਼ਨ ਜਾਰੀ

ਗੁਰੂ ਘਾਸੀਦਾਸ ਜਯੰਤੀ ਮੌਕੇ 18 ਦਸੰਬਰ 2024 ਨੂੰ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਭਰ ਵਿੱਚ ਇਹ ਦਿਹਾੜਾ ਵਿਸ਼ੇਸ਼ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਦੱਸ ਦਈਏ ਕਿ ਇਹ ਛੁੱਟੀ ਛੱਤੀਸਗੜ੍ਹ ਸਰਕਾਰ ਵੱਲੋਂ ਕੀਤੀ ਗਈ ਹੈ | ਗੁਰੂ ਘਾਸੀਦਾਸ ਦੇ ਯੋਗਦਾਨ ਨੂੰ ਯਾਦ ਕਰਦਿਆਂ ਸੂਬੇ ਦੇ ਸਰਕਾਰੀ ਦਫ਼ਤਰ, ਸਕੂਲ, ਕਾਲਜ, ਬੈਂਕ ਅਤੇ ਹੋਰ ਅਦਾਰੇ ਬੰਦ ਰਹਿਣਗੇ। ਇਸ ਮੌਕੇ ‘ਡਰਾਈ ਡੇ’ ਵੀ ਐਲਾਨਿਆਂ ਗਿਆ ਹੈ, ਯਾਨੀ ਇਸ ਦਿਨ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ।

ਕੌਣ ਸਨ ਗੁਰੂ ਘਾਸੀਦਾਸ?

ਗੁਰੂ ਘਾਸੀਦਾਸ ਦਾ ਜਨਮ 18 ਦਸੰਬਰ 1756 ਈ. ਨੂੰ ਹੋਇਆ ਸੀ। ਉਹ ਛੱਤੀਸਗੜ੍ਹ ਦੇ ਇੱਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰਕ ਸਾਂਝ ਦੀ ਸਥਾਪਨਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਗੁਰੂ ਘਾਸੀਦਾਸ ਨੇ ਜਾਤੀਵਾਦ, ਵਿਤਕਰੇ ਅਤੇ ਅਸਮਾਨਤਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦਾ ਸੰਦੇਸ਼ ਸੀ ਕਿ ਸਾਰੇ ਮਨੁੱਖਾਂ ਨੂੰ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਇੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ

ਇਸ ਦੇ ਨਾਲ ਹੀ ਛੱਤੀਸਗੜ੍ਹ ‘ਚ ਗੁਰੂ ਘਾਸੀਦਾਸ ਜਯੰਤੀ ਵਾਲੇ ਦਿਨ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ ਦਿਨ ਸ਼ਰਾਬ ਦੀ ਵਿਕਰੀ ਉਤੇ ਮੁਕੰਮਲ ਪਾਬੰਦੀ ਰਹੇਗੀ।

 

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here