ਤਾਸ਼ ਦੀ ਖੇਡ ਭਿਆਨਕ ਲੜਾਈ ‘ਚ ਹੋਈ ਤਬਦੀਲ…..ਹੁੱਲੜਬਾਜ਼ਾਂ ਨੂੰ ਨਹੀਂ ਰਿਹਾ ਪੁਲਿਸ ਦਾ ਕੋਈ ਡਰ ਖੌਫ
ਨਾਭਾ ਦੇ ਬੌੜਾ ਗੇਟ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਬੀਤੀ ਰਾਤ 2 ਧੜਿਆਂ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਖੂਬ ਇੱਟਾ ਰੋੜੇ ਬਰਸਾਏ ਗਏ | ਦਸਦੀਏ ਕਿ ਇਹ ਸਾਰੀ ਘਟਨਾ ਦਾ ਕਾਰਨ ਤਾਸ਼ ਨੂੰ ਦਸਿਆ ਜਾ ਰਿਹਾ ਹੈ। ਤਾਸ਼ ਖੇਡ ਨੇ ਅਚਾਨਕ ਹੀ ਲੜਾਈ ਦਾ ਭਿਆਨਕ ਰੂਪ ਧਾਰਨ ਕਰ ਲਿਆ ।
ਜਿਸ ਦੇ ਚਲਦੇ ਦੇਰ ਰਾਤ ਤੱਕ ਲੜਾਈ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਕਾਨੂੰਨ ਨੂੰ ਛਿੱਕੇ ਟੰਗਦਿਆਂ ਇਨ੍ਹਾਂ ਹੁਲੜਬਾਜ਼ਾਂ ਨੇ ਪੁਲਿਸ ਦਾ ਵੀ ਖੌਫ ਨਹੀਂ ਕੀਤਾ। ਸਾਰੀ ਸੜਕ ਦੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ | ਹਾਲਾਂਕਿ ਮੌਕੇ ਤੇ ਹੀ ਪੁਲਿਸ ਦੇ ਵਲੋਂ ਲੜਾਈ ਨੂੰ ਕਾਬੂ ਕਰ ਲਿਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਨਾਲ ਹੀ ਇਸ ਮਾਮਲੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ |