ਪੰਜਾਬ ਵਿੱਚ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਧੁੰਦ ਕਾਰਨ ਅਨੇਕਾਂ ਹੀ ਹਾਦਸੇ ਹੋ ਰਹੇ ਹਨ। ਧੁੰਦ ਕਾਰਨ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਅੱਜ ਸਵੇਰ ਸਮੇਂ ਡਿਊਟੀ ਉਤੇ ਜਾ ਰਹੀ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਇਹ ਵੀ ਪੜ੍ਹੋ: ਚੋਰ ਦੀ ਨਿਸ਼ਾਨਦੇਹੀ ‘ਤੇ ਮਿਲੀ AK-56 ਰਾਈਫਲ, ਬਰਖਾਸਤ ਇੰਸਪੈਕਟਰ ਦਾ ਨਾਂ ਆਇਆ ਸਾਹਮਣੇ
ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਾਜਪੂਤਾਂ ਦੀ ਕੰਪਿਊਟਰ ਅਧਿਆਪਕਾ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਦੀ ਪਛਾਣ ਜਸਪਿੰਦਰ ਕੌਰ ਵਜੋਂ ਹੋਈ ਹੈ। ਅਧਿਆਪਕਾ ਜਦੋਂ ਅੱਜ ਸਵੇਰੇ ਸਕੂਲ ਜਾ ਰਹੀ ਸੀ ਤਾਂ ਧੁੰਦ ਕਾਰਨ ਸਾਹਨੇਵਾਲ ਦੇ ਨੇੜੇ ਸੜਕ ਹਾਦਸਾ ਹੋ ਗਿਆ, ਜਿਸ ਵਿੱਚ ਅਧਿਆਪਕਾ ਦੀ ਮੌਤ ਹੋ ਗਈ।