ਸਾਬਕਾ ਅਕਾਲੀ ਮੰਤਰੀ ਨੇ 75 ਸਾਲਾਂ ਦੀ ਉਮਰ ‘ਚ ਲਏ ਆਖ਼ਰੀ ਸਾਹ
ਹਲਕਾ ਘਨੌਰ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਜਾਇਬ ਸਿੰਘ ਮੁਖਮੈਲਪੁਰ ਦਾ ਦੇਹਾਂਤ ਹੋ ਗਿਆ। ਉਨ੍ਹਾਂ 75 ਸਾਲਾਂ ਦੀ ਉਮਰ ਵਿੱਚ ਆਖਰੀ ਸਾਹ ਲਏ।
ਅਜਾਇਬ ਸਿੰਘ ਮੁਖਮੈਲਪੁਰ ਪਿਛਲੇ ਚਾਰ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ ਪਰ ਪਿਛਲੇ 15 ਦਿਨਾਂ ਪਹਿਲਾਂ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਬੀਤੇ ਦਿਨੀਂ ਫਿਰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ।
ਬਾਦਲ ਸਰਕਾਰ ਵਿਚ ਮੰਤਰੀ ਵੀ ਬਣੇ
ਸ੍ਰੀ ਮੁਖਮੈਲਪੁਰ ਸਾਲ 1997 ’ਚ ਹਲਕਾ ਘਨੌਰ ਤੋਂ ਅਕਾਲੀ ਦਲ ਦੀ ਟਿਕਟ ਉਤੇ ਵਿਧਾਇਕ ਬਣੇ ਸਨ ਅਤੇ ਬਾਦਲ ਸਰਕਾਰ ਵਿਚ ਮੰਤਰੀ ਵੀ ਬਣੇ ਸਨ। ਉਹ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੈ। ਉਨ੍ਹਾਂ ਦੇ ਪਤਨੀ ਹਰਪ੍ਰ੍ਰੀਤ ਕੌਰ ਮੁਖਮੈਲਪੁਰ ਵੀ ਹਲਕਾ ਘਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ।