ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਹੋਵੇਗੀ ਪਹਿਲੀ ਮੀਟਿੰਗ, ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਹੋਵੇਗਾ ਐਲਾਨ

0
66

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ. ਈ. ਸੀ) ਦੀ ਪਹਿਲੀ ਮੀਟਿੰਗ ਅੱਜ ਦਿੱਲੀ ਵਿਚ ਹੋਵੇਗੀ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਹੋਵੇਗਾ। ਮੀਟਿੰਗ ਵਿਚ 130 ਤੋਂ 150 ਸੀਟਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਹ ਉਹ ਸੀਟਾਂ ਹਨ ਜਿਨ੍ਹਾਂ ‘ਤੇ ਸੂਬਿਆਂ ਵਿਚ ਕੋਈ ਚੋਣ ਗਠਜੋੜ ਨਹੀਂ ਹੈ। ਉੱਤਰਾਖੰਡ, ਤੇਲੰਗਾਨਾ, ਕਰਨਾਟਕ, ਝਾਰਖੰਡ ਵਰਗੇ ਸੂਬਿਆਂ ਤੋਂ ਇਲਾਵਾ ਇਨ੍ਹਾਂ ‘ਚੋਂ ਜ਼ਿਆਦਾਤਰ ਦੱਖਣੀ ਭਾਰਤ ਦੇ ਸੂਬੇ ਹਨ ਜਿੱਥੇ ਪਾਰਟੀ ਦਾ ਕਿਸੇ ਨਾਲ ਕੋਈ ਗਠਜੋੜ ਨਹੀਂ ਹੈ।

ਦਿੱਲੀ ‘ਚ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ, ਅਜੈ ਮਾਕਨ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਸ਼ਾਮਲ ਹੋਣਗੇ। ਇਹ ਜਾਣਕਾਰੀ ਪਾਰਟੀ ਦੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਦਿੱਤੀ। ਰਿਪੋਰਟ ਮੁਤਾਬਕ ਜ਼ਿਆਦਾਤਰ ਸੂਬਿਆਂ ‘ਚ ਉਮੀਦਵਾਰਾਂ ਦੀ ਸਕਰੀਨਿੰਗ ਲਗਭਗ ਤੈਅ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਅਮੇਠੀ ਅਤੇ ਵਾਇਨਾਡ ਤੋਂ ਚੋਣ ਲੜ ਸਕਦੇ ਹਨ। ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਵਾਡਰਾ ਆਪਣੀ ਚੋਣ ਰਾਜਨੀਤੀ ਦੀ ਸ਼ੁਰੂਆਤ ਰਾਏਬਰੇਲੀ ਤੋਂ ਕਰ ਸਕਦੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਪਾਰਟੀ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਰਾਏਬਰੇਲੀ ‘ਚ ਪ੍ਰਿਯੰਕਾ ਦੇ ਸਮਰਥਨ ‘ਚ ਪੋਸਟਰ ਲਗਾਏ ਗਏ ਹਨ, ਜਿਸ ‘ਚ ਲਿਖਿਆ ਹੈ- ਰਾਏਬਰੇਲੀ ਦੀ ਪੁਕਾਰ, ਇਸ ਵਾਰ ਪ੍ਰਿਯੰਕਾ। ਅਮੇਠੀ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ, ਜਿਸ ‘ਚ ਸਥਾਨਕ ਨੇਤਾਵਾਂ ਦੇ ਨਾਲ-ਨਾਲ ਕੇਂਦਰੀ ਨੇਤਾ ਵੀ ਇੱਥੇ ਚੋਣ ਮੈਦਾਨ ਦਾ ਜਾਇਜ਼ਾ ਲੈ ਰਹੇ ਹਨ।

ਸੂਤਰਾਂ ਮੁਤਾਬਕ ਹਾਲ ਹੀ ‘ਚ ਰਾਏਬਰੇਲੀ ਦੀ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਭਾਵੁਕ ਚਿੱਠੀ ਲਿਖ ਕੇ ਪਰਿਵਾਰ ਲਈ ਸਮਰਥਨ ਦੀ ਮੰਗ ਕੀਤੀ ਸੀ।

LEAVE A REPLY

Please enter your comment!
Please enter your name here