ਮੰਕੀਪੌਕਸ ਨਾਲ ਭਾਰਤ ‘ਚ ਹੋਈ ਪਹਿਲੀ ਮੌਤ

0
435

ਮੰਕੀਪੌਕਸ ਦਾ ਖਤਰਾ ਵਧਦਾ ਜਾ ਰਿਹਾ ਹੈ। ਦੇਸ਼ ‘ਚ ਇਸ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਗਏ ਹਨ। ਕੇਂਦਰ ਸਰਕਾਰ ਨੇ  ਮੰਕੀਪੌਕਸ ਵਾਇਰਸ ਨੂੰ ਲੈ ਕੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਬੀਮਾਰੀ ਦੀ ਰੋਕਥਾਮ, ਜਾਂਚ, ਇਲਾਜ ਅਤੇ ਟੀਕਾਕਰਨ ਸਬੰਧੀ ਦਿਸ਼ਾ-ਨਿਰੇਦਸ਼ ਤੈਅ ਕਰੇਗੀ। ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਇਸ ਟਾਸਕ ਫੋਰਸ ਦੇ ਪ੍ਰਧਾਨ ਹੋਣਗੇ।

ਟਾਸਕ ਫੋਰਸ ਦੇ ਗਠਨ ਦਾ ਫੈਸਲਾ 26 ਜੁਲਾਈ ਨੂੰ ਦੇਸ਼ ’ਚ ਚੱਲ ਰਹੀ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਸੀ। ਸੂਤਰਾਂ ਮੁਤਾਬਕ ਇਹ ਟਾਸਕ ਫੋਰਸ ਦੇਸ਼ ’ਚ ਵਾਇਰਸ ਦਾ ਪਤਾ ਲਾਉਣ ਲਈ ਜਾਂਚ ਕੇਂਦਰਾਂ ’ਚ ਵਿਸਥਾਰ ਨੂੰ ਲੈ ਕੇ ਸਰਕਾਰ ਦਾ ਮਾਰਗਦਰਸ਼ਨ ਕਰੇਗਾ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਟੀਕਾਕਰਨ ਸਬੰਧੀ ਪਹਿਲੂਆਂ ’ਤੇ ਨਜ਼ਰ ਰੱਖੇਗਾ।

ਦੁਨੀਆ ਭਰ ’ਚ ਮੰਕੀਪੌਕਸ ਦਾ ਕਹਿਰ ਵੱਧਣਾ ਜਾ ਰਿਹਾ ਹੈ। ਭਾਰਤ ’ਚ ਕੇਰਲ ਤੋਂ 13 ਜੁਲਾਈ ਨੂੰ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੁਣ ਤੱਕ ਕੁੱਲ 4 ਕੇਸ ਸਾਹਮਣੇ ਆ ਚੁੱਕੇ ਹਨ। ਅਫਰੀਕਾ ਤੋਂ ਨਿਕਲ ਕੇ ਮੰਕੀਪੌਕਸ ਦਾ ਵਾਇਰਸ ਬੀਤੇ ਕੁਝ ਦਿਨਾਂ ’ਚ ਹੀ 75 ਤੋਂ ਵੱਧ ਦੇਸ਼ਾਂ ’ਚ ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਹਾਲ ’ਚ ਮੰਕੀਪਾਕਸ ਨੂੰ ਵੈਸ਼ਵਿਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਹਾਲ ਹੀ ’ਚ ਸੰਯੁਕਤ ਅਰਬ ਅਮੀਰਾਤ ਤੋਂ ਕੇਰਲ ਪਰਤੇ 22 ਸਾਲਾ ਨੌਜਵਾਨ ਦੀ ਮੰਕੀਪੌਕਸ ਕਾਰਨ ਸ਼ਨੀਵਾਰ ਨੂੰ ਮੌਤ ਹੋ ਗਈ। ਉਸ ਦਾ ਤ੍ਰਿਸ਼ੂਲ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਨੌਜਵਾਨ ਦੇ ਨਮੂਨਿਆਂ ਦੀ ਜਾਂਚ ਲਈ ਪੁਣੇ ‘ਚ ਸਥਿਤ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ (ਐੱਨ.ਆਈ.ਵੀ.) ਭੇਜਿਆ ਗਿਆ ਸੀ, ਜਿਸ ’ਚ ਮੰਕੀਪੌਕਸ ਵਾਇਰਸ ਦੀ ਪੁਸ਼ਟੀ ਹੋਈ ਹੈ।

LEAVE A REPLY

Please enter your comment!
Please enter your name here