
ਮਸ਼ਹੂਰ ਅਦਾਕਾਰਾ ਦੀ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਹੋਈ ਮੌਤ, ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ
ਮਨੋਰੰਜਨ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਓਨਲੀ ਫੈਨਜ਼ ਸਟਾਰ ਅੰਨਾ ਬੀਟ੍ਰੀਜ਼ ਪਰੇਰਾ ਅਲਵੇਸ (Anna Beatriz Pereira Alves) ਦੀ 27 ਸਾਲ ਦੀ ਉਮਰੇ ਮੌਤ ਹੋ ਗਈ ਹੈ। ਅਦਾਕਾਰਾ ਨੂੰ ਆਨਲਾਈਨ ਅੰਨਾ ਪੋਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਭਿਨੇਤਰੀ ਦੀ ਹੋਟਲ ਦੇ ਕਮਰੇ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ, ਜਿੱਥੇ ਉਹ ਕਥਿਤ ਤੌਰ ‘ਤੇ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਹੁਣ ਬ੍ਰਾਜ਼ੀਲ ਪੁਲਿਸ ਨੇ ਸਟਾਰ ਦੀ ਰਹੱਸਮਈ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਦਾਕਾਰਾ ਫਿਲਮ ਦੀ ਕਰ ਰਹੀ ਸੀ ਸ਼ੂਟਿੰਗ
ਇੱਕ ਰਿਪੋਰਟ ਮੁਤਾਬਕ 27 ਸਾਲਾ ਅਦਾਕਾਰਾ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਕੰਮ ਪੂਰਾ ਹੋਣ ਤੋਂ ਬਾਅਦ ਅਚਾਨਕ ਹੋਟਲ ਦੇ ਕਮਰੇ ਦੀ ਬਾਲਕੋਨੀ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਅਭਿਨੇਤਰੀ ਦੀ ਮੌਤ ਦੇ ਮਾਮਲੇ ‘ਚ ਬ੍ਰਾਜ਼ੀਲ ਪੁਲਿਸ ਨੇ ਦੋ ਅਦਾਕਾਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਅਦਾਕਾਰਾ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਦੋਵਾਂ ਸਿਤਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਦੱਸ ਦਈਏ ਕਿ ਉਹ ਨੋਵਾ ਇਗਾਕੂ ਦੇ ਅਪਾਰਟਮੈਂਟ ਹੋਟਲ ਦੇ ਵਿਹੜੇ ਵਿੱਚ ਮ੍ਰਿਤਕ ਪਾਈ ਗਈ ਸੀ।
ਬਾਈਕਸਾਡਾ ਫਲੂਮਿਨੈਂਸ ਹੋਮੀਸਾਈਡ ਯੂਨਿਟ ਦੇ ਬੁਲਾਰੇ ਨੇ ਸਥਾਨਕ ਪ੍ਰੈਸ ਨੂੰ ਦੱਸਿਆ, “ਅਸੀਂ ਇਹ ਸਪੱਸ਼ਟ ਕਰਨ ਲਈ ਪੂਰੀ ਜਾਂਚ ਕਰ ਰਹੇ ਹਾਂ ਕਿ ਉਥੇ ਕੀ ਹੋਇਆ ਹੈ। “ਇਹ ਇੱਕ ਗੁੰਝਲਦਾਰ ਕੇਸ ਹੈ, ਅਤੇ ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ, ਕਿ ਇਹ ਇਕ ਦੁਰਘਟਨਾ ਹੋ ਜਾਂ ਸੰਭਾਵਿਤ ਅਪਰਾਧ।”
ਇਹ ਵੀ ਪੜ੍ਹੋ : ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ, ਅਦਾਕਾਰਾ ਨੂੰ ਅਖਾੜੇ ‘ਚੋਂ ਕੀਤਾ ਬਾਹਰ
23 ਜਨਵਰੀ ਨੂੰ ਹੀ ਹੋ ਗਈ ਸੀ ਮੌਤ
ਇੱਕ ਹੋਰ ਰਿਪੋਰਟ ਮੁਤਾਬਕ ਅੰਨਾ ਪੋਲੀ ਦੀ ਮੌਤ 23 ਜਨਵਰੀ ਨੂੰ ਹੀ ਹੋ ਗਈ ਸੀ ਪਰ ਇਹ ਖਬਰ ਸਾਹਮਣੇ ਆਉਣ ‘ਚ ਸਮਾਂ ਲੱਗਾ। ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਇੱਕ ਦੋਸਤ ਨੇ ਕਿਹਾ, ਉਹ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿਣਾ ਚਾਹੁੰਦੀ ਸੀ। ਉਹ ਹਮੇਸ਼ਾ ਆਪਣੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਉਤਸ਼ਾਹ ਨਾਲ ਗੱਲ ਕਰਦੀ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।