ਹਿਰਾਸਤ ‘ਚ ਲਏ ਕਿਸਾਨਾਂ ਨੂੰ ਜਲਦ ਕੀਤਾ ਜਾਵੇ ਰਿਹਾਅ
ਨਵਦੀਪ ਜਲਬੇੜਾ ਜੋ ਬੀਤੇ ਕਾਫੀ ਸਮੇਂ ਤੋਂ ਜੇਲ੍ਹ ‘ਚ ਬੰਦ ਸੀ, ਉਸ ਦੀ ਰਿਹਾਈ ਲਈ ਕਿਸਾਨ ਵੱਲੋਂ ਅੱਜ ਅੰਦੋਲਨ ਕੀਤਾ ਜਾਣਾ ਸੀ।
ਉਸ ਦੇ ਚੱਲਦੇ ਸਰਕਾਰ ਨੇ ਨਵਦੀਪ ਦੀ ਰਿਹਾਈ ਕਰ ਦਿੱਤੀ। ਜੋ ਰਾਤ ਨੂੰ 10:30 ਵਜੇ ਕੀਤੀ ਗਈ ਪਰ ਜੋ ਲੋਕ ਆ ਰਹੇ ਸਨ ਉਹਨਾਂ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਕੀ ਨਵਦੀਪ ਦੀ ਰਿਹਾਈ ਹੋ ਗਈ।
ਜਿਸ ਕਰਕੇ SP ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਅਨਾਜ ਮੰਡੀ ਵਿੱਚ ਜਾ ਕਿ ਨਵਦੀਪ ਨੇ ਲੋਕਾਂ ਦਾ ਧੰਨਵਾਦ ਕਰਨ ਸੀ ਪਰ ਪੁਲਿਸ ਨੇ ਸਾਡੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਰਿਆਣਾ ਸਰਕਾਰ ਮਹੌਲ ਖਰਾਬ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਸਬ-ਇੰਸਪੈਕਟਰ ਦੀ ਭੇਦ-ਭਰੇ ਹਾਲਾਤ ‘ਚ ਮੌਤ, ਫਲੈਟ ‘ਚੋਂ ਮਿਲੀ ਮ੍ਰਿਤਕ ਦੇਹ ॥ Punjab News…
ਕਿਸਾਨਾਂ ਨੇ ਕਿਹਾ ਕਿ ਜਦੋ ਬਾਰਡਰ ਖੁੱਲ੍ਹਣਗੇ ਤਾਂ ਉਸ ਸਮੇਂ ਹੀ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਡੇ ਸਾਥੀਆਂ ਦੀ ਗ੍ਰਿਫਤਾਰੀ ਗਲਤ ਹੈ। ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ।ਹਾਈਕੋਰਟ ਵਿੱਚ ਇਹ ਨਹੀ ਕਹਿ ਸਕਦੇ ਕਿ ਕਿਸਾਨਾਂ ਨੇ ਮਾਹੌਲ ਖਰਾਬ ਕੀਤਾ ਹੈ। ਇਸ ਮਾਹੌਲ ਨੂੰ ਸ਼ਾਂਤ ਰੱਖਿਆ ਜਾਵੇ । ਜੋ ਵੀ ਸਾਡੇ ਸਾਥੀ ਹਿਰਾਸਤ ਵਿੱਚ ਲਏ ਹਨ, ਉਹਨਾਂ ਨੂੰ ਜਲਦ ਰਿਹਾਅ ਕੀਤਾ ਜਾਵੇ। ਨਹੀ ਤਾਂ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ।