ਮੁਹਾਲੀ ਦੇ ਡਿਪਟੀ ਮੇਅਰ ਨੇ CM ਤੇ NRI ਮੰਤਰੀ ਨੂੰ ਲਿਖਿਆ ਪੱਤਰ

0
103

ਮੁਹਾਲੀ ਦੇ ਡਿਪਟੀ ਮੇਅਰ ਨੇ CM ਤੇ NRI ਮੰਤਰੀ ਨੂੰ ਲਿਖਿਆ ਪੱਤਰ

ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਨਆਰਆਈ ਮੰਤਰੀ ਨੂੰ ਪੱਤਰ ਲਿਖ ਕੇ ਵਿਦੇਸ਼ਾਂ ਵਿੱਚ ਕਾਨੂੰਨੀ ਅੜਚਣਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨਾਂ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਨੀਤੀਆਂ ਵਿੱਚ ਹੋ ਰਹੇ ਬਦਲਾਵਾਂ ਕਾਰਨ ਪੰਜਾਬੀ ਨੌਜਵਾਨ ਮੁਸ਼ਕਲਾਂ ਵਿੱਚ ਫਸੇ ਹੋਏ ਹਨ।

ਉਹਨਾਂ ਦੱਸਿਆ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕਈ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਗੱਲਾਂ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਭਾਰਤੀ ਅਤੇ ਪੰਜਾਬੀ ਵੀ ਸ਼ਾਮਲ ਹਨ। ਇਸੇ ਤਰ੍ਹਾਂ, ਕੈਨੇਡਾ ਵਿੱਚ ਵਰਕ ਪਰਮਿਟ ਰਿਨਿਊ ਨਾ ਕਰਨ ਅਤੇ ਪੀ.ਆਰ. ਤੇ ਆਬਜੈਕਸ਼ਨ ਲਗਾਉਣ ਵਾਲੀਆਂ ਗੱਲਾਂ ਸਮੇਂ-ਸਮੇਂ ‘ਤੇ ਸੁਣਨ ਨੂੰ ਮਿਲ ਰਹੀਆਂ ਹਨ।

ਵਿਜੀਲੈਂਸ ਨੇ ਰਿਸ਼ਵਤ ਲੈਂਦੇ ਹੌਲਦਾਰ ਨੂੰ ਕੀਤਾ ਗ੍ਰਿਫ਼ਤਾਰ || Punjab News

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹਨਾਂ ਔਕੜਾਂ ਦਾ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਬੱਚਿਆਂ ਦੀ ਹੈ। ਮਾਪਿਆਂ ਨੇ ਬੜੇ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ, ਪਰ ਹੁਣ ਉਹ ਕਾਨੂੰਨੀ ਸਮੱਸਿਆਵਾਂ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਡਿਪਟੀ ਮੇਅਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਮਰੀਕਾ ਅਤੇ ਕੈਨੇਡਾ ਦੀਆਂ ਅੰਬੈਸੀਆਂ ਨਾਲ ਤਾਲਮੇਲ ਕਰੇ ਅਤੇ ਉਹਨਾਂ ਨੌਜਵਾਨਾਂ ਦੀ ਮਦਦ ਕਰੇ ਜਿਹੜੇ ਮੁਸ਼ਕਲ ਵਿੱਚ ਹਨ ਜਾਂ ਜੋ ਵਾਪਸ ਪੰਜਾਬ ਆਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਪੰਜਾਬ ਸਰਕਾਰ ਨੂੰ ਇੱਕ ਵਿਸ਼ੇਸ਼ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਉਹਨਾਂ ਦੇ ਮਸਲਿਆਂ ਨੂੰ ਹੱਲ ਕਰੇ।

ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹਨਾਂ ਨੌਜਵਾਨਾਂ ਦੀ ਮਦਦ ਨਹੀਂ ਕੀਤੀ ਗਈ ਤਾਂ ਇਹ ਨਿਰਾਸ਼ ਹੋ ਕੇ ਗਲਤ ਕਦਮ ਚੁੱਕ ਸਕਦੇ ਹਨ, ਜੋ ਮਾਪਿਆਂ ਲਈ ਇੱਕ ਵੱਡਾ ਧੱਕਾ ਹੋਵੇਗਾ। ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਆਉਂਦੀਆਂ ਸਮੱਸਿਆਵਾਂ ਨਾਲ ਲੜਨ ਲਈ ਸਹਿਯੋਗ ਦਿੰਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਸੈਟਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ।

ਨੌਜਵਾਨਾਂ ਦੇ ਮਸਲੇ ਹੱਲ

ਡਿਪਟੀ ਮੇਅਰ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇਹ ਮਾਮਲਾ ਸਿਰਫ ਪੰਜਾਬ ਦੇ ਨੌਜਵਾਨਾਂ ਦਾ ਨਹੀਂ, ਬਲਕਿ ਸਾਰੇ ਸੂਬੇ ਦੇ ਭਵਿੱਖ ਦਾ ਹੈ। ਇਸ ਲਈ ਫੌਰੀ ਤੌਰ ਤੇ ਕਦਮ ਚੁੱਕਦੇ ਹੋਏ ਇਹਨਾਂ ਨੌਜਵਾਨਾਂ ਦੇ ਮਸਲੇ ਹੱਲ ਕੀਤੇ ਜਾਣ ਤੇ ਇਹਨਾਂ ਦਾ ਭਵਿੱਖ ਸਵਾਰਨ ਲਈ ਕਦਮ ਚੁੱਕੇ ਜਾਣ।

LEAVE A REPLY

Please enter your comment!
Please enter your name here