ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ -ਨਿਰਦੇਸ਼
ਅਸਾਮ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੈ ਜਿਸ ਨਾਲ ਗਰਮੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ | ਸਰਕਾਰ ਨੇ ਸੂਬੇ ਦੇ ਡਿਬਰੂਗੜ੍ਹ, ਕਾਮਰੂਪ, ਸੋਨਿਤਪੁਰ, ਕਛਾਰ ਅਤੇ ਹੋਰ ਜ਼ਿਲ੍ਹਿਆਂ ਵਿਚ ਕਹਿਰ ਦੀ ਗਰਮੀ ਦੌਰਾਨ ਸਕੂਲਾਂ ਦਾ ਸਮਾਂ ਬਦਲਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸਵੇਰੇ 8 ਵਜੇ ਤੋਂ ਹੀ ਕਲਾਸਾਂ ਸ਼ੁਰੂ ਹੋਣ
ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ‘ਸਕੂਲ ਦਾ ਸਮਾਂ ਜਲਦੀ ਸ਼ੁਰੂ ਕੀਤਾ ਸਕਦਾ ਹੈ ਅਤੇ ਉਸੇ ਅਨੁਸਾਰ ਛੁੱਟੀ ਹੋਵੇ। ਸਵੇਰੇ 8 ਵਜੇ ਤੋਂ ਹੀ ਕਲਾਸਾਂ ਸ਼ੁਰੂ ਹੋਣ।’ ਅਸਾਮ ਸਰਕਾਰ ਵੱਲੋਂ ਜਾਰੀ ਸਰਕੂਲਰ ਵਿੱਚ ਸ਼ਨੀਵਾਰ ਤੋਂ ਡਿਬਰੂਗੜ੍ਹ, ਸੋਨਿਤਪੁਰ, ਕਾਮਰੂਪ ਅਤੇ ਹੋਰ ਜ਼ਿਲ੍ਹਿਆਂ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ।
ਇਹ ਫੈਸਲਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ, ਡਿਬਰੂਗੜ੍ਹ ਦੁਆਰਾ ਹਸਤਾਖਰ ਕੀਤੇ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ “ਅਗਲੀ ਸੂਚਨਾ ਤੱਕ ਅਤਿ ਦੀ ਗਰਮੀ ਦੇ ਪ੍ਰਭਾਵ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।”
ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ ਕੰਪਲੈਕਸ ‘ਚ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰੀ
ਆਦੇਸ਼ ਵਿੱਚ ਕਿਹਾ ਗਿਆ ਹੈ…
- ਸਕੂਲ ਦਾ ਸਮਾਂ ਜਲਦੀ ਸ਼ੁਰੂ ਹੋਵੇ ਅਤੇ ਉਸ ਅਨੁਸਾਰ ਛੁੱਟੀ ਹੋਵੇ। ਕਲਾਸਾਂ ਸਵੇਰੇ 8 ਵਜੇ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
- ਵਿਦਿਆਰਥੀਆਂ ਨੂੰ ਵੇਸਟਕੋਟ ਜਾਂ ਟਾਈ ਨਾ ਪਹਿਨਣ ਦੀ ਸਲਾਹ ਦਿੱਤੀ ਜਾ ਸਕਦੀ ਹੈ ਅਤੇ ਜੇਕਰ ਉਹ ਜੁੱਤਿਆਂ ਵਿੱਚ ਅਸਹਿਜ ਮਹਿਸੂਸ ਕਰਦੇ ਹਨ ਤਾਂ ਸੈਂਡਲ ਪਹਿਨ ਸਕਦੇ ਹਨ।
- ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਪੱਖੇ ਚਾਲੂ ਹਨ ਅਤੇ ਸਾਰੇ ਕਲਾਸਰੂਮਾਂ ਵਿੱਚ ਉਚਿਤ ਹਵਾਦਾਰੀ ਹੈ। ਪਾਵਰ ਕੱਟ ਦੇ ਮਾਮਲੇ ਵਿੱਚ, ਵਿਕਲਪਕ ਪਾਵਰ ਬੈਕਅੱਪ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।