Diljit Dosanjh ਦੇ ਕੰਸਰਟ ‘ਚ ਹੋਇਆ ਹੰਗਾਮਾ, ਚੋਰਾਂ ਨੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ
Diljit Dosanjh ਇਸ ਸਮੇਂ ਭਾਰਤ ‘ਚ ਆਪਣੇ Dil-Luminati Tour ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ | ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਜੈਪੁਰ ‘ਚ ਕੰਸਰਟ ਕੀਤਾ। ਪਰ ਇਸ ਕੰਸਰਟ ਦੀ ਆੜ ;ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਕੰਸਰਟ ਵਿੱਚੋਂ ਚੋਰਾਂ ਨੇ 32 ਮੋਬਾਈਲ ਫ਼ੋਨ ਚੋਰੀ ਕਰ ਲਏ। ਸੰਗਾਨੇਰ ਥਾਣੇ ਵਿੱਚ ਇੱਕੋ ਦਿਨ ਵਿੱਚ ਮੋਬਾਈਲ ਫੋਨ ਚੋਰੀ ਦੀਆਂ 32 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 100 ਤੋਂ ਵੱਧ ਫੋਨ ਚੋਰੀ ਹੋਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 32 ਕੇਸ ਹੀ ਦਰਜ ਹੋਏ ਹਨ।
ਦਰਸ਼ਕਾਂ ਵਿੱਚ ਹੰਗਾਮਾ
ਇਸ ਨਾਲ ਈਵੈਂਟ ‘ਚ ਮੌਜੂਦ ਸੁਰੱਖਿਆ, ਪੁਲਿਸ ਅਤੇ ਬਾਊਂਸਰਾਂ ਦੀ ਸਖ਼ਤੀ ਦਾ ਪਰਦਾਫਾਸ਼ ਹੋਣ ਲੱਗਾ ਹੈ। ਜਦੋਂ ਸ਼ੋਅ ਖਤਮ ਹੋਇਆ ਤਾਂ ਮੋਬਾਈਲ ਚੋਰੀ ਹੋਣ ਨੂੰ ਲੈ ਕੇ ਦਰਸ਼ਕਾਂ ਵਿੱਚ ਹੰਗਾਮਾ ਮਚ ਗਿਆ।
ਜਿਨ੍ਹਾਂ ਲੋਕਾਂ ਦੇ ਫ਼ੋਨ ਚੋਰੀ ਹੋ ਗਏ ਹਨ, ਉਨ੍ਹਾਂ ਨੇ ਨਾ ਸਿਰਫ਼ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ, ਸਗੋਂ ਹੁਣ ਉਹ ਆਪਣੇ ਚੋਰੀ ਹੋਏ ਮੋਬਾਈਲ ਵਾਪਸ ਕਰਵਾਉਣ ਲਈ ਦਿਲਜੀਤ ਤੋਂ ਮਦਦ ਵੀ ਮੰਗ ਰਹੇ ਹਨ। ਦਿਲਜੀਤ ਦੇ ਕੁਝ ਪ੍ਰਸ਼ੰਸਕਾਂ ਨੇ ਇੱਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਪਤਨੀ ਪ੍ਰੇਮੀ ਨਾਲ ਹੋ ਗਈ ਫ਼ਰਾਰ, ਪਿੱਛੋਂ ਪਤੀ ਨੇ ਸਲਫਾਸ ਖਾ ਕੇ ਦੇ ਦਿੱਤੀ ਜਾਨ
ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਜੈਪੁਰ ਦੇ ਸੀਤਾਪੁਰਾ ਸਥਿਤ ਜੈਪੁਰ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਜੇਈਸੀਸੀ) ‘ਚ ਹਜ਼ਾਰਾਂ ਲੋਕ ਪਹੁੰਚੇ ਸਨ। ਪ੍ਰੋਗਰਾਮ ਦੇ ਦੋ ਦਿਨ ਬਾਅਦ ਜੈਪੁਰ ਪੁਲਿਸ ਨੇ ਦੱਸਿਆ ਕਿ ਉੱਥੇ ਕਈ ਲੋਕਾਂ ਦੇ ਮੋਬਾਈਲ ਫ਼ੋਨ ਚੋਰੀ ਹੋ ਗਏ ਹਨ ਅਤੇ ਉਨ੍ਹਾਂ ਨੇ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਹੈ।