ਭਾਰਤ ਸਰਕਾਰ ਨੇ ਵਾਹਨਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਹੁਣ ਕੋਈ ਵੀ ਸਰਕਾਰੀ ਵਿਭਾਗ ਦਾ ਮੁਲਾਜ਼ਮ ਆਪਣੇ ਕਿਸੇ ਵੀ ਵਾਹਨ ਫਿਰ ਭਾਵੇਂ ਉਹ ਉਸਦਾ ਆਪਣਾ ਨਿੱਜੀ ਵਾਹਨ ਹੋਵੇ ‘ਤੇ ਭਾਰਤ ਸਰਕਾਰ ਨਹੀਂ ਲਿਖਵਾ ਸਕੇਗਾ।
ਜ਼ਿਕਰਯੋਗ ਹੈ ਕਿ ਜਿਹੜੇ ਵਾਹਨਾਂ ਉੱਪਰ ‘ਭਾਰਤ ਸਰਕਾਰ’ ਲਿਖਿਆ ਹੁੰਦਾ ਸੀ ਉਨ੍ਹਾਂ ਵਾਹਨਾਂ ਕਾਰਨ ਆਮ ਲੋਕਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਭੀੜ-ਭਾੜ ਵਾਲੇ ਇਲਾਕਿਆਂ ਵਿਚ ਵੀ ਇਨ੍ਹਾਂ ਵਾਹਨਾਂ ਨੂੰ ਪਹਿਲ ਦੇ ਆਧਾਰ ‘ਤੇ ਰਸਤਾ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ ਇਹ ਸਟੇਟ ਸਿੰਬਲ ਵੀ ਬਣਦੇ ਸਨ। ਇਸ ਫ਼ੈਸਲੇ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲਣ ਦੀ ਸੰਭਾਵਨਾ ਹੈ।