ਗੁੰਟੂਰ, 3 ਫਰਵਰੀ 2026 : ਆਂਧਰਾ ਪ੍ਰਦੇਸ਼ (Andhra Pradesh) ਦੀ ਗੁੰਟੂਰ ਜਿ਼ਲਾ ਅਦਾਲਤ (District Court) ਨੇ ਵਾਈ. ਐੱਸ. ਆਰ. ਸੀ. ਪੀ. ਦੇ ਨੇਤਾ ਅੰਬਤੀ ਰਾਮਬਾਬੂ ਨੂੰ ਸੋਮਵਾਰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ । ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਬਾਬੂ (Rambabu) ਨੂੰ ਸ਼ਨੀਵਾਰ ਗੁੰਟੂਰ ਜਿ਼ਲੇ `ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀਆਂ (Offensive comments) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ।
ਸਾਬਕਾ ਮੰਤਰੀ ਅੰਬਤੀ ਰਾਮਬਾਬੂ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ
ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਇਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੁਡੀਸ਼ੀਅਲ ਹਿਰਾਸਤ ਚ ਭੇਜ ਦਿੱਤਾ । ਸਥਾਨਕ ਨਿਊਜ਼ ਚੈਨਲਾਂ ‘ਤੇ ਗੁੰਟੂਰ ਦੀਆਂ ਸੜਕਾਂ ਅਤੇ ਰਾਮਬਾਬੂ ਦੇ ਨਿਵਾਸ ਵਿਖੇ ਸ਼ਨੀਵਾਰ ਦੇਰ ਰਾਤ ਤੱਕ ਭਾਰੀ ਹੰਗਾਮਾ ਹੁੰਦਾ ਵਿਖਾਇਆ ਗਿਆ । ਇਸ ਸਮੇਂ ਦੌਰਾਨ ਤੇਲਗੂ ਦੇਸ਼ਮ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਕਥਿਤ ਤੌਰ `ਤੇ ਵਿਰੋਧੀ ਧਿਰ ਦੇ ਨੇਤਾ` ਨਿਵਾਸ ਤੇ ਵਾਹਨਾਂ ਦੀ ਭੰਨਤੋੜ ਕਰਦੇ ਵੇਖਿਆ ਗਿਆ ।
Read More : ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ‘ਚ









