ਮੁੰਬਈ, 8 ਜਨਵਰੀ 2026 : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (Court) ਨੇ ਕਥਿਤ ਬਿਟਕੁਆਇਨ ਘਪਲੇ (Bitcoin scams) ਦੇ ਮਾਮਲੇ ‘ਚ ਕਾਰੋਬਾਰੀ ਰਾਜ ਕੁੰਦਰਾ (Raj Kundra) ਨੂੰ ਸੰਮਨ ਜਾਰੀ ਕਰਦਿਆਂ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act) (ਪੀ. ਐੱਮ. ਐੱਲ. ਏ.) ਤਹਿਤ ਸਜ਼ਾਯੋਗ ਅਪਰਾਧਾਂ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਾਸਤੇ ਪਹਿਲੀ ਨਜ਼ਰੇ ਲੋੜੀਂਦੇ ਸਬੂਤ ਮੌਜੂਦ ਹਨ। ਪਿਛਲੇ ਸਾਲ ਸਤੰਬਰ ਵਿਚ ਸੰਘੀ ਜਾਂਚ ਏਜੰਸੀ ਵੱਲੋਂ ਦਾਇਰ ਚਾਰਜਸ਼ੀਟ ‘ਚ ਕੁੰਦਰਾ ਅਤੇ ਸਤੀਜਾ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਰਾਜ ਕੁੰਦਰਾ ਖ਼ਿਲਾਫ਼ ਕਾਰਵਾਈ ਅੱਗੇ ਵਧਾਉਣ ਲਈ ਲੋੜੀਂਦੇ ਸਬੂਤ : ਅਦਾਲਤ
ਬੁੱਧਵਾਰ ਨੂੰ ਉਪਲੱਬਧ ਕਰਵਾਏ ਗਏ ਆਪਣੇ ਤਰਕਪੂਰਨ ਹੁਕਮ ਵਿਚ ਅਦਾਲਤ ਨੇ ਕਿਹਾ ਕਿ ਗਵਾਹਾਂ ਦੇ ਬਿਆਨ, ਸਰਕਾਰੀ ਪੱਖ ਦੀ ਸ਼ਿਕਾਇਤ (ਚਾਰਜਸ਼ੀਟ) ਅਤੇ ਮਾਮਲੇ ਦੇ ਰਿਕਾਰਡ ਤੋਂ ਪਹਿਲੀ ਨਜ਼ਰੇ ਇਹ ਸਿੱਧ ਹੁੰਦਾ ਹੈ ਕਿ ਕੁੰਦਰਾ ਅਤੇ ਸਤੀਜਾ ਪੀ. ਐੱਮ. ਐੱਲ. ਏ. ਤਹਿਤ ਸਜ਼ਾਯੋਗ ਅਪਰਾਧਾਂ ਵਿਚ ਸ਼ਾਮਲ ਸਨ । ਅਦਾਲਤ ਨੇ ਕਿਹਾ ਕਿ ਮੁਲਜ਼ਮ ਨੰਬਰ 17 ਅਤੇ 18 (ਕੁੰਦਰਾ ਅਤੇ ਸਤੀਜਾ) ਖ਼ਿਲਾਫ਼ ਕਾਰਵਾਈ ਕਰਨ ਲਈ ਲੋੜੀਂਦੇ ਸਬੂਤ ਮੌਜੂਦ ਹਨ, ਈ.ਡੀ. ਨੇ ਨੋਟਿਸ ਲੈਣ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਪਹਿਲੀ ਨਜ਼ਰੇ ਮਾਮਲਾ ਬਣਦਾ ਪਾਇਆ ਹੈ ।
Read more : ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ









