ਹੈਦਰਾਬਾਦ, 24 ਜਨਵਰੀ 2026 : ਯੁਵਾਜਨ ਮਿਕਾ ਰਾਇਥ ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਦੇ ਸਾਬਕਾ ਸੰਸਦ ਮੈਂਬਰ ਵਿਜੇ ਸਾਈਂ ਰੈੱਡੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੇ ਸਾਹਮਣੇ ਵਾਈ. ਐੱਸ. ਆਰ. ਸੀ. ਪੀ. ਦੀ ਸਾਬਕਾ ਸਰਕਾਰ ਦੌਰਾਨ ਆਂਧਰਾ ਪ੍ਰਦੇਸ਼ `ਚ 3500 ਕਰੋੜ ਦੇ ਹੋਏ ਕਥਿਤ ਸ਼ਰਾਬ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ ‘ਚ ਪੁੱਛਗਿੱਛ ਲਈ ਪੇਸ਼ ਹੋਏ ।
ਈ. ਡੀ. ਨੇ ਸਾਬਕਾ ਸੰਸਦ ਮੈਂਬਰ ਵਿਜੇ ਸਾਈਂ ਕੋਲੋਂ ਕੀਤੀ ਪੁੱਛਗਿੱਛ
ਵਿਜੇ ਸਾਈਂ ਰੈੱਡੀ (Vijay Sai Reddy) ਨੂੰ ਈ. ਡੀ. ਦੇ ਖੇਤਰੀ ਦਫ਼ਤਰ `ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿੱਥੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ । ਰੈੱਡੀ ਆਂਧਰਾ ਪ੍ਰਦੇਸ਼ ਵਿਸ਼ੇਸ਼ ਜਾਂਚ ਟੀਮ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. `ਚ ਮੁਲਜ਼ਮ ਹਨ । ਇਸ `ਚ ਦੋਸ਼ ਲਾਇਆ ਗਿਆ ਹੈ ਕਿ ਕਾਰੋਬਾਰ ਤੋਂ ਗੈਰ-ਕਾਨੂੰਨੀ ਪੈਸਾ ਉਨ੍ਹਾਂ ਰਾਹੀਂ ਸਾਬਕਾ ਮੁੱਖ ਮੰਤਰੀ (Former Chief Minister) ਵਾਈ. ਐੱਸ. ਜਗਨਮੋਹਨ ਰੈੱਡੀ ਨੂੰ ਟ੍ਰਾਂਸਫਰ ਕੀਤਾ ਗਿਆ ਸੀ । ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਸਿਆਸੀ ਸਾਜ਼ਿਸ਼ ਦਾ ਨਤੀਜਾ ਹੈ ।
Read More : ਫਰਜ਼ੀ ਜੀ. ਐੱਸ. ਟੀ. ਮਾਮਲੇ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ `ਚ ਈ. ਡੀ. ਦੇ ਛਾਪੇ









