ਮਾਮਲਾ 2929 ਕਰੋੜ ਰੁਪਏ ਦੀ ਧੋਖਾਦੇਹੀ ਦਾ

0
26
Anil Ambani

ਨਵੀਂ ਦਿੱਲੀ, 20 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ 2929 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ ਪੁੱਛਗਿੱਛ (Inquiry) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਘੰਟੇ ਅਨਿਲ ਅੰਬਾਨੀ ਤੋਂ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ

ਕੇਂਦਰੀ ਜਾਂਚ ਬਿਊਰੋ (Central Bureau of Investigation) ਨੇ ਉਦਯੋਗਪਤੀ ਅਨਿਲ ਅੰਬਾਨੀ ਤੋਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਅਤੇ ਉਨ੍ਹਾਂ ਦੇ ਖਿ਼ਲਾਫ ਸਟੇਟ ਬੈਂਕ ਆਫ਼ ਇੰਡੀਆ ਦੀ ਸਿਕਾਇਤ ‘ਤੇ ਦਰਜ ਕਥਿਤ 2929 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ (Fraud cases) ‘ਚ 8 ਘੰਟੇ ਪੁੱਛਗਿੱਛ ਕੀਤੀ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਬੈਂਕ ਵੱਲੋਂ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੀ ਦੁਰਵਰਤੋਂ ਅਤੇ ਹੋਰ ਬੇਨਿਯਮੀਆਂ ਦੇ ਦੋਸ਼ ਲਗਾਏ ਹਨ । ਸੀ. ਬੀ. ਆਈ. ਨੇ ਐੱਸ. ਬੀ. ਆਈ. ਨਾਲ ਕਥਿਤ ਤੌਰ ‘ਤੇ ਧੋਖਾਦੇਹੀ ਦੇ ਦੋਸ਼ ‘ਚ ਅਨਿਲ ਅੰਬਾਨੀ (Anil Ambani) ਦੇ ਖਿਲਾਫ ਪਿਛਲੇ ਸਾਲ ਅਗਸਤ ‘ਚ ਮਾਮਲਾ ਦਰਜ ਕੀਤਾ ਸੀ । ਐੱਸ. ਬੀ. ਆਈ. ਦੀ ਸਿਕਾਇਤ ਹੁਣ ਐੱਫ. ਆਈ. ਆਰ. ਦਾ ਹਿੱਸਾ ਹੈ ।

ਸੀ. ਬੀ. ਆਈ. ਨੇ ਕੀਤਾ ਹੈ ਅੰਬਾਨੀ ਤੇ ਆਰਕਾਮ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ

ਸਿਕਾਇਤ ਅਨੁਸਾਰ ਕੰਪਨੀ ਸਿਰ ਵੱਖ-ਵੱਖ ਕਰਜ਼ਦਾਤਿਆਂ ਦਾ 40,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ, ਜਿਸ ਨਾਲ ਸਰਕਾਰੀ ਖੇਤਰ ਦੇ ਬੈਂਕ ਨੂੰ 2929 ਕਰੋੜ ਰੁਪਏ ਦਾ ਨੁਕਸਾਨ ਹੋਇਆ । ਇਹ ਅੰਕੜਾ 2018 ਦਾ ਹੈ । ਸੀ. ਬੀ. ਆਈ. ਨੇ ਅੰਬਾਨੀ ਅਤੇ ਆਰਕਾਮ (RCom) ਦੇ ਖਿਲਾਫ ਅਪਰਾਧਿਕ ਸਾਜਿਸ਼, ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਦੋਸ਼ `ਚ ਮਾਮਲਾ ਦਰਜ (Case registered) ਕੀਤਾ ਹੈ ।

Read More : ਅਨਿਲ ਅੰਬਾਨੀ ਦੀਆਂ ਈ. ਡੀ. ਨੇ ਕੀਤੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ

LEAVE A REPLY

Please enter your comment!
Please enter your name here