ਦੇਰ ਤੱਕ ਨਹਾਉਣ ਦੀ ਸ਼ੌਕੀਨ ਸੀ ਲਾੜੀ, ਇੱਕ ਦਿਨ ਸੱਸ ਗਈ ਬਾਹਰ ਤਾਂ ਕਰ ‘ਤਾ ਵੱਡਾ ਕਾਰਾ || National News

0
7
The bride was fond of bathing for a long time, one day she went out and did a big thing

ਦੇਰ ਤੱਕ ਨਹਾਉਣ ਦੀ ਸ਼ੌਕੀਨ ਸੀ ਲਾੜੀ, ਇੱਕ ਦਿਨ ਸੱਸ ਗਈ ਬਾਹਰ ਤਾਂ ਕਰ ‘ਤਾ ਵੱਡਾ ਕਾਰਾ

ਭਾਰਤ ਵਿੱਚ ਜਦੋਂ ਤੋਂ ਵਿਆਹਾਂ ਨੂੰ ਲੈ ਕੇ ਠੱਗੀਆਂ ਹੋਣ ਲੱਗੀਆਂ ਹਨ ਉਦੋਂ ਤੋਂ ਹੀ ਸਭ ਚੌਕਸ ਹੋ ਗਏ ਹਨ | ਪਰ ਫਿਰ ਵੀ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਤਾਂ ਹੋ ਹੀ ਜਾਂਦਾ ਹੈ | ਅਜੋਕੇ ਸਮੇਂ ਵਿੱਚ ਲੁਟੇਰੇ ਲਾੜੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਾਲੀ ਦੇ ਵਿੱਚ ਅਜਿਹਾ ਹੀ ਇੱਕ ਹੋਰ ਮਾਮਲਾ ਸੰਭਲ ਤੋਂ ਆਇਆ ਹੈ ਜਿੱਥੇ ਕਿ ਇਕ ਪਰਿਵਾਰ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਅਚਾਨਕ ਸਵੇਰੇ ਨਹਾਉਣ ਦੇ ਨਾਂ ‘ਤੇ ਬਾਥਰੂਮ ‘ਚ ਦਾਖਲ ਹੋਈ ਨੂੰਹ ਨੇ ਘਰ ਦੀ ਸਾਰੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਅਤੇ ਨੌਂ-ਦੋ ਗਿਆਰਾਂ ਹੋ ਗਈ।

ਕਾਫੀ ਦੇਰ ਤੱਕ ਕਰਦੀ ਰਹਿੰਦੀ ਸੀ ਇਸ਼ਨਾਨ

ਇਹ ਮਾਮਲਾ ਸੰਭਲ ਦੇ ਹਯਾਤਨਗਰ ਦਾ ਹੈ। ਜਿੱਥੇ ਕਿ ਇੱਕ ਨਵਵਿਆਹੁਤਾ ਆਪਣੇ ਸਹੁਰੇ ਘਰੋਂ ਤਿੰਨ ਲੱਖ ਦੀ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈ। ਘਟਨਾ ਦੇ ਸਮੇਂ ਘਰ ‘ਚ ਕੋਈ ਨਹੀਂ ਸੀ। ਔਰਤ ਨੇ ਆਪਣੀ ਸੱਸ ਨੂੰ ਕਿਹਾ ਸੀ ਕਿ ਉਹ ਨਹਾਉਣ ਜਾ ਰਹੀ ਹੈ। ਨੂੰਹ ਕਾਫੀ ਦੇਰ ਤੱਕ ਇਸ਼ਨਾਨ ਕਰਦੀ ਰਹਿੰਦੀ ਸੀ, ਇਸ ਲਈ ਸੱਸ ਨੇ ਘਰ ਤੋਂ ਬਾਹਰ ਕੋਈ ਕੰਮ ਪੂਰਾ ਕਰਨ ਦੀ ਸੋਚੀ। ਜਦੋਂ ਸੱਸ ਵਾਪਸ ਆਈ ਤਾਂ ਉਸ ਨੇ ਆਪਣੀ ਨੂੰਹ ਨੂੰ ਨਹੀਂ ਦੇਖਿਆ। ਪਹਿਲਾਂ ਤਾਂ ਸੱਸ ਨੂੰ ਲੱਗਾ ਕਿ ਉਹ ਨਹਾ ਰਹੀ ਹੈ ਪਰ ਕਮਰੇ ‘ਚ ਦਾਖਲ ਹੁੰਦੇ ਹੀ ਉਸ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : SGPC ਪ੍ਰਧਾਨ ਹਰਜਿੰਦਰ ਧਾਮੀ ਨੇ ਬੀਬੀ ਜਗੀਰ ਕੌਰ ਤੋਂ ਮੰਗੀ ਮੁਆਫ਼ੀ

ਸੱਤ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਹਯਾਤਨਗਰ ਦੇ ਦਾਤਵਾਲੀ ਮਾਰਗ ‘ਚ ਰਹਿਣ ਵਾਲੇ ਨੌਜਵਾਨ ਦਾ ਸੱਤ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਘਰ ਦੀ ਨਵੀਂ ਨੂੰਹ ਨੂੰ ਲੰਮਾ ਸਮਾਂ ਇਸ਼ਨਾਨ ਕਰਨ ਦੀ ਆਦਤ ਸੀ। ਅਜਿਹੇ ‘ਚ ਘਟਨਾ ਵਾਲੇ ਦਿਨ ਵੀ ਜਦੋਂ ਸੱਸ ਨੇ ਦੇਖਿਆ ਕਿ ਨੂੰਹ ਨਹਾਉਣ ਗਈ ਹੈ ਤਾਂ ਉਹ ਘਰ ਖਾਲੀ ਛੱਡ ਕੇ ਆਪਣਾ ਕੰਮ ਕਰਨ ਲੱਗ ਪਈ। ਜਦੋਂ ਮੈਂ ਵਾਪਸ ਪਰਤੀ ਤਾਂ ਦੇਖਿਆ ਕਿ ਨਾ ਤਾਂ ਮੇਰੀ ਨੂੰਹ ਅਤੇ ਨਾ ਹੀ ਕੋਈ ਪੈਸਾ ਜਾਂ ਗਹਿਣਾ ਘਰ ਵਿੱਚ ਸੀ। ਸੱਸ ਨੇ ਤੁਰੰਤ ਇਸ ਬਾਰੇ ਆਪਣੇ ਬੇਟੇ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਘਰ ਬੁਲਾਇਆ। ਔਰਤ ਸੱਤ ਮਹੀਨਿਆਂ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਸੀ।

ਔਰਤ ਦੀ ਫੋਟੋ ਲੈ ਕੇ ਉਸ ਦੀ ਭਾਲ ਜਾਰੀ

ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਪੁਲਿਸ ਹੁਣ ਵਿਆਹੁਤਾ ਔਰਤ ਦੀ ਫੋਟੋ ਲੈ ਕੇ ਉਸ ਦੀ ਭਾਲ ਕਰ ਰਹੀ ਹੈ, ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਲੁਟੇਰਾ ਲਾੜੀ ਗਰੋਹ ਦੇ ਕਈ ਸ਼ਿਕਾਰ ਸਾਹਮਣੇ ਆਏ ਹਨ। ਪਹਿਲਾਂ ਇਹ ਲੋਕ ਬਦਨਾਮੀ ਦੇ ਡਰੋਂ ਪੁਲਿਸ ਕੋਲ ਨਹੀਂ ਜਾਂਦੇ ਸਨ। ਪਰ ਹੁਣ ਕਾਫੀ ਲੋਕ ਪੁਲਿਸ ਕੋਲ ਜਾਂਦੇ ਹਨ ਤੇ ਸ਼ਿਕਾਇਤ ਵੀ ਦਰਜ ਕਰਵਾਉਂਦੇ ਹਨ ਜਿਸਦੇ ਚੱਲਦਿਆਂ ਅਜਿਹੇ ਮਾਮਲਿਆਂ ਵਿੱਚ ਪੁਲਿਸ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਹਨ |

 

 

 

 

 

 

 

 

 

 

LEAVE A REPLY

Please enter your comment!
Please enter your name here