BJP ਨੂੰ ਲੱਗਾ ਝਟਕਾ! ਯੂਥ SC ਵਿੰਗ ਦੇ ਅਹੁਦੇਦਾਰ AAP ‘ਚ ਹੋਏ ਸ਼ਾਮਿਲ || Punjab News

0
20

BJP ਨੂੰ ਲੱਗਾ ਝਟਕਾ! ਯੂਥ SC ਵਿੰਗ ਦੇ ਅਹੁਦੇਦਾਰ AAP ‘ਚ ਹੋਏ ਸ਼ਾਮਿਲ

ਨਗਰ ਨਿਗਮ ਚੋਣਾਂ ਦੀ ਹਲਚਲ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵਿੱਚ ਵੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ ਵਰਕਰ ਅਹੁਦੇਦਾਰ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਲੁਧਿਆਣਾ ਦੇ ਹਲਕਾ ਨੌਰਥ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਜਨਤਾ ਪਾਰਟੀ ਐਸਸੀ ਵਿੰਗ ਦੇ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਵਿਧਾਇਕ ਨੇ ਦੱਸਿਆ ਕੀ ਪਾਰਟੀ ਦੇ ਕੰਮ ਨੂੰ ਦੇਖਦੇ ਹੋਏ ਲਗਾਤਾਰ ਪਾਰਟੀ ਦੇ ਵਿੱਚ ਵੱਖ- ਵੱਖ ਪਾਰਟੀਆਂ ਨਾਲ ਜੁੜੇ ਅਹੁਦੇਦਾਰ ਸ਼ਾਮਿਲ ਹੋ ਰਹੇ ਹਨ। ਵਾਰਡ ਨੰਬਰ ਅੱਠ ਭਾਰਤੀ ਜਨਤਾ ਪਾਰਟੀ ਨੇ ਯੂਥ ਦੇ ਆਗੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

Yo Yo Honey Singh ‘ਤੇ ਬਣੀ ਫ਼ਿਲਮ, ਇਸ ਦਿਨ ਹੋਣ ਜਾ ਰਹੀ ਰਿਲੀਜ਼ || Entertainment News

ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਵਿਊ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਕੰਮ ਹੋ ਰਹੇ ਹਨ। ਉਹਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਨੇ ਕਿਹਾ ਕਿ ਹਲਕਾ ਨੌਰਥ ਦੇ ਵਿਧਾਇਕ ਵੱਲੋਂ ਲਗਾਤਾਰ ਵਿਕਾਸ ਦੇ ਕੰਮ ਕਰਾਏ ਜਾ ਰਹੇ ਹਨ।

ਸਟਰੀਟ ਲਾਈਟਾਂ ਦੀ ਬੜੀ ਵੱਡੀ ਸਮੱਸਿਆ

ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸਟਰੀਟ ਲਾਈਟਾਂ ਦੀ ਬੜੀ ਵੱਡੀ ਸਮੱਸਿਆ ਸੀਵਰੇਜ ਦੀ ਵੱਡੀ ਸਮੱਸਿਆ ਸੀ ਅਤੇ ਸੜਕਾਂ ਦੀ ਸਮੱਸਿਆ ਸੀ ਜਿਸ ਦਾ ਹੱਲ ਹਲਕਾ ਨੌਰਥ ਦੇ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਕਰਵਾਇਆ ਗਿਆ। ਹੋਰ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

LEAVE A REPLY

Please enter your comment!
Please enter your name here