ਸਭ ਤੋਂ ਵੱਡਾ ਦਾਨ ਕੰਨਿਆ ਦਾਨ, ਗਰੀਬ ਪਰਿਵਾਰਾਂ ਦੀ ਕੁੜੀਆਂ ਦੇ ਕਰਵਾਏ ਗਏ ਸਮੂਹਿਕ ਵਿਆਹ
ਸਭ ਤੋਂ ਵੱਡਾ ਦਾਨ ਕੰਨਿਆ ਦਾਨ ਮੰਨਿਆ ਜਾਂਦਾ ਹੈ | ਪਰ ਅੱਜ ਵੀ ਕੁਝ ਇਸ ਤਰ੍ਹਾਂ ਦੇ ਪਰਿਵਾਰ ਮੌਜੂਦ ਹਨ ਜੋ ਗਰੀਬੀ ਦੀ ਮਾਰ ਚੱਲ ਰਹੇ ਹਨ ਜੋ ਆਪਣੀ ਧੀ ਦਾ ਵਿਆਹ ਤੱਕ ਕਰਨ ਬਾਰੇ ਨਹੀਂ ਸੋਚ ਸਕਦੇ | ਪਰ ਅਜੇ ਵੀ ਇਸ ਦੁਨੀਆਂ ‘ਚ ਭਲੇ ਲੋਕ ਬਾਕੀ ਹਨ | ਇਸੇ ਨੂੰ ਦੇਖਦੇ ਹੋਏ ਮੀਡੀਆ ਵੈਲਫੇਅਰ ਘਨੌਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਧੰਨਾ ਭਗਤ ਸਿੰਘ ਲਾਛੜੂ ਖੁਰਦ ਵਿਖੇ ਹਲਕਾ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਭਾਗ ਸਿੰਘ ਅੰਟਾਲ ਦੀ ਅਗਵਾਈ ਹੇਠ ਚਾਰ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ | ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਾਇਬ ਤਹਿਸੀਲਦਾਰ ਘਨੌਰ ਹਰੀਸ਼ ਕੁਮਾਰ, ਸੀਨੀਅਰ ਕਾਂਗਰਸੀ ਆਗੂ ਹਰਿੰਦਰ ਵਿਰਕ, ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ |
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਦੇ ਭਰਾ ‘ਤੇ 10 ਲੱਖ ਦਾ ਇਨਾਮ, NIA ਨੇ 2 ਮਾਮਲਿਆਂ ‘ਚ ਚਾਰਜਸ਼ੀਟ ਕੀਤੀ ਦਾਇਰ
ਆਨੰਦ ਕਾਰਜ ਕਰਵਾਉਣ ਦਾ ਛੋਟਾ ਜਿਹਾ ਉਪਰਾਲਾ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਲੱਬ ਦੇ ਮੈਂਬਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੀਡੀਆ ਵੈਲਫੇਅਰ ਕਲੱਬ ਵੱਲੋਂ ਜ਼ਰੂਰਤਮੰਦ ਕੁੜੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪੁਹੰਚਾਉਣ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਆਪਣੇ ਹਲਕੇ ਦੀਆਂ ਜ਼ਰੂਰਤਮੰਦ ਕੁੜੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਉਣ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੈ ਅਤੇ ਸਭ ਦੇ ਸਹਿਯੋਗ ਨਾਲ ਕੁੜੀਆਂ ਨੂੰ ਉਹ ਹਰ ਇੱਕ ਸਾਮਾਨ ਦਿੱਤਾ ਗਿਆ ਹੈ ਜੋ ਆਮ ਬਾਪ ਆਪਣੀ ਧੀ ਦੇ ਦਿੰਦਾ ਹੈ |