ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ, ਅਦਾਕਾਰਾ ਨੂੰ ਅਖਾੜੇ ‘ਚੋਂ ਕੀਤਾ ਬਾਹਰ || Breaking News

0
115
The big action of Kinnar Akhara on Mamata Kulkarni, the actress was thrown out of the arena

ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ, ਅਦਾਕਾਰਾ ਨੂੰ ਅਖਾੜੇ ‘ਚੋਂ ਕੀਤਾ ਬਾਹਰ

ਪ੍ਰਯਾਗਰਾਜ ਵਿੱਚ ਚੱਲ ਰਿਹਾ ਮਹਾਂਕੁੰਭ ਦਾ ਮੇਲਾ ਕਾਫ਼ੀ ਚਰਚਾ ਦੇ ਵਿੱਚ ਹੈ | ਪਰ ਇਸੀ ਦੇ ਵਿਚਾਲੇ ਇਕ ਹੋਰ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ ਹੋਇਆ ਹੈ | ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਕੇ ਅਖਾੜੇ ਤੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਆਚਾਰੀਆ ਮਹਾਮੰਡਲੇਸ਼ਵਰ ਅਹੁਦੇ ਅਤੇ ਅਖਾੜੇ ਤੋਂ ਹਟਾ ਦਿੱਤਾ ਹੈ। ਕਿੰਨਰ ਅਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਂਮੰਡਲੇਸ਼ਵਰ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾ ਮੰਡਵਾਉਂਣ ਕਰਕੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ | ਰਿਸ਼ੀ ਅਜੇ ਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓਂ ਕੀਤਾ ਜਾਵੇਗਾ।

ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਕੀਤਾ ਗਿਆ ਸੀ ਨਿਯੁਕਤ

ਧਿਆਨਯੋਗ ਹੈ ਕਿ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਵਿੱਚ ਹੋਏ ਮਹਾਂਕੁੰਭ ​​ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਮਮਤਾ ਨੇ ਮਹਾਂਕੁੰਭ ​​ਦੌਰਾਨ ਕਿੰਨਰ ਅਖਾੜੇ ਵਿੱਚ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ, ਮਮਤਾ ਨੇ ਸੰਗਮ ਵਿਖੇ ਪਿੰਡਦਾਨ ਦੀ ਰਸਮ ਨਿਭਾਈ ਅਤੇ ਉਨ੍ਹਾਂ ਦਾ ਤਾਜਪੋਸ਼ੀ ਕਿੰਨਰ ਅਖਾੜੇ ਵਿੱਚ ਹੋਈ। ਮਹਾਂਕੁੰਭ ​​ਵਿੱਚ ਸੰਨਿਆਸ ਲੈਣ ਤੋਂ ਬਾਅਦ, ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ‘ਸ਼੍ਰੀ ਯਮਾਈ ਮਮਤਾ ਨੰਦ ਗਿਰੀ’ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਨਿਯੁਕਤ ਕੀਤਾ ਗਿਆ।

ਨਿਯੁਕਤੀ ਨੂੰ ਲੈ ਕੇ ਬਹੁਤ ਵਿਵਾਦ ਹੋਇਆ

ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵਜੋਂ ਨਿਯੁਕਤੀ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸਨ। ਬਾਬਾ ਰਾਮਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਣਾਉਣ ਦੇ ਫੈਸਲੇ ‘ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ੍ਹ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਹਨ, ਜਾਂ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਹਨ। ਕਿੰਨਰ ਅਖਾੜੇ ਦੇ ਸੰਸਥਾਪਕ ਅਜੇ ਦਾਸ ਨੇ ਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸਿਧਾਂਤਾਂ ਦੇ ਵਿਰੁੱਧ ਹੈ।

 

 

 

 

 

 

 

LEAVE A REPLY

Please enter your comment!
Please enter your name here