Titanic ਫਿਲਮ ‘ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਹੋਇਆ ਦਿਹਾਂਤ || Latest News
Hollywood ਦੀ ਮਸ਼ਹੂਰ ਫਿਲਮ Titanic ਵਿੱਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਅਭਿਨੇਤਾ Bernard Hill ਨੇ 79 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ | ਮੀਡੀਆ ਰਿਪੋਰਟ ਅਨੁਸਾਰ ਅਭਿਨੇਤਾ ਦੇ ਏਜੰਟ ਲੂ ਕੋਲਸਨ ਨੇ ਪੁਸ਼ਟੀ ਕੀਤੀ ਕਿ ਉਸਦੀ ਮੌਤ ਐਤਵਾਰ, 5 ਮਈ ਦੀ ਸਵੇਰ ਨੂੰ ਹੋਈ। ਆਖਰੀ ਪਲਾਂ ‘ਚ ਉਸ ਦੀ ਮੰਗੇਤਰ ਐਲੀਸਨ ਉਸ ਦੇ ਨਾਲ ਮੌਜੂਦ ਸੀ। ਅਜੇ ਤੱਕ ਬਰਨਾਰਡ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ |
ਆਸਕਰ ਜਿੱਤਣ ਵਾਲੀਆਂ ਦੋ ਫ਼ਿਲਮਾਂ ‘ਚ ਕੀਤਾ ਅਹਿਮ ਰੋਲ ਅਦਾ
ਬਰਨਾਰਡ ਨੇ 1997 ਵਿੱਚ ਰਿਲੀਜ਼ ਹੋਈ ‘ਟਾਈਟੈਨਿਕ’ ਅਤੇ 2003 ਵਿੱਚ ਰਿਲੀਜ਼ ਹੋਈ ‘ਲਾਰਡ ਆਫ਼ ਦ ਰਿੰਗਜ਼’ ਵਿੱਚ ਅਹਿਮ ਰੋਲ ਅਦਾ ਕੀਤਾ ਹੈ | ਇਨ੍ਹਾਂ ਦੋਵਾਂ ਫਿਲਮਾਂ ਨੇ 11-11 ਆਸਕਰ ਐਵਾਰਡ ਜਿੱਤੇ। ਦੱਸ ਦਈਏ ਕਿ ਬਰਨਾਰਡ 11 ਆਸਕਰ ਜਿੱਤਣ ਵਾਲੀ ਦੋ ਫਿਲਮਾਂ ਵਿੱਚ ਅਭਿਨੈ ਕਰਨ ਵਾਲਾ ਇੱਕੋ ਇੱਕ ਫਿਲਮ ਸਟਾਰ ਸੀ। ਉਹ ਆਪਣੇ 50 ਸਾਲਾਂ ਦੇ ਅਦਾਕਾਰੀ ਕਰੀਅਰ ਵਿੱਚ, ਫਿਲਮਾਂ ਤੋਂ ਇਲਾਵਾ ਟੀਵੀ ਸੀਰੀਅਲਾਂ ਅਤੇ ਥੀਏਟਰ ਵਿੱਚ ਵੀ ਕੰਮ ਕਰ ਚੁੱਕੇ ਹਨ ।
ਇਹ ਵੀ ਪੜ੍ਹੋ :8 ਮਹੀਨੇ ਪਹਿਲਾਂ UK ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਮਸ਼ਹੂਰ ਅਭਿਨੇਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਬਾਰਬਰਾ ਡਿਕਸਨ ਨੇ ਐਕਸ ‘ਤੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਬਹੁਤ ਦੁੱਖ ਨਾਲ ਬਰਨਾਰਡ ਹਿੱਲ ਦੇ ਦਿਹਾਂਤ ਦੀ ਖਬਰ ਸਾਂਝੀ ਕਰ ਰਿਹਾ ਹਾਂ। ਅਸੀਂ ਜੌਨ ਪੌਲ ਜਾਰਜ ਰਿੰਗੋ ਅਤੇ ਬਰਟ, ਵਿਲੀ ਰਸੇਲ ਦੇ ਅਮੇਜ਼ਿੰਗ ਸ਼ੋਅ 1974-1975 ‘ਤੇ ਇਕੱਠੇ ਕੰਮ ਕੀਤਾ। ਸੱਚਮੁੱਚ ਇੱਕ ਸ਼ਾਨਦਾਰ ਅਭਿਨੇਤਾ। RIP ਬਰਨਾਰਡ ਹਿੱਲ।’