ਬੀਤੀ ਰਾਤ ਅਬੋਹਰ ‘ਚ ਵਾਪਰਿਆ ਹਾਦਸਾ, ਡਿਵਾਈਡਰ ‘ਚ ਵੱਜੀ ਕਾਰ, ਹਾਦਸੇ ਵਾਲੀ ਗੱਡੀ ਦਾ ਟਾਇਰ ਲੈ ਕੇ ਚੋਰ ਹੋਏ ਫਰਾਰ || Punjab News

0
172
The accident happened in Abohar last night, the car hit the divider, the thieves escaped with the tire of the accident vehicle.

ਬੀਤੀ ਰਾਤ ਅਬੋਹਰ ‘ਚ ਵਾਪਰਿਆ ਹਾਦਸਾ, ਡਿਵਾਈਡਰ ‘ਚ ਵੱਜੀ ਕਾਰ, ਹਾਦਸੇ ਵਾਲੀ ਗੱਡੀ ਦਾ ਟਾਇਰ ਲੈ ਕੇ ਚੋਰ ਹੋਏ ਫਰਾਰ

ਬੀਤੀ ਰਾਤ ਅਬੋਹਰ ਦੀ ਤਹਿਸੀਲ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ | ਜਿਸ ਕਾਰਨ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦੇਰ ਰਾਤ ਚੋਰਾਂ ਨੇ ਹਾਦਸਾਗ੍ਰਸਤ ਕਾਰ ਵਿੱਚੋਂ ਟਾਇਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ।

ਕਾਰ ਡਿਵਾਈਡਰ ‘ਤੇ ਲੱਗੇ ਲੋਹੇ ‘ਚ ਫਸ ਗਈ

ਦਰਅਸਲ , ਅਮੀਚੰਦ ਪੁੱਤਰ ਮੁਨਸ਼ੀਰਾਮ ਵਾਸੀ ਢਾਣੀ ਕਰਨੈਲ ਬੀਤੀ ਰਾਤ ਕਰੀਬ 10 ਵਜੇ ਮਲੋਟ ਰੋਡ ਤੋਂ ਤਹਿਸੀਲ ਰੋਡ ਵੱਲ ਆ ਰਿਹਾ ਸੀ ਤਾਂ ਤੇਜ਼ ਬਰਸਾਤ ਕਾਰਨ ਵਿਜ਼ੀਬਿਲਟੀ ਨਾ ਹੋਣ ਕਾਰਨ ਉਸ ਦੀ ਕਾਰ ਨਾਮਦੇਵ ਚੌਕ ‘ਚ ਡਿਵਾਈਡਰ ‘ਤੇ ਚੜ੍ਹ ਗਈ। ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਅਮੀਚੰਦ ਜ਼ਖਮੀ ਹੋ ਗਿਆ। ਜਦਕਿ ਉਸ ਦੀ ਕਾਰ ਡਿਵਾਈਡਰ ‘ਤੇ ਲੱਗੇ ਲੋਹੇ ‘ਚ ਫਸ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 10 ਸੀ.ਡੀ.ਪੀ.ਓ ਨੂੰ ਬਤੌਰ ਡੀ.ਪੀ.ਓਜ਼ ਦਿੱਤੀ ਤਰੱਕੀ: ਡਾ. ਬਲਜੀਤ ਕੌਰ

ਮੀਂਹ ਕਾਰਨ ਕਾਰ ਘਟਨਾ ਵਾਲੀ ਥਾਂ ‘ਤੇ ਹੀ ਛੱਡੀ

ਜਿਸ ਤੋਂ ਬਾਅਦ ਉਸ ਨੇ ਹਾਦਸੇ ਬਾਰੇ ਆਪਣੇ ਭਰਾ ਨੂੰ ਸੂਚਿਤ ਕੀਤਾ। ਜਿਸ ‘ਤੇ ਭਰਾ ਰਣਜੀਤ ਸਿੰਘ ਨੇ ਆਪਣੇ ਕੁਝ ਰਿਸ਼ਤੇਦਾਰਾਂ ਸਮੇਤ ਮੌਕੇ ‘ਤੇ ਪਹੁੰਚ ਕੇ ਅਮੀਚੰਦ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਕੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਮੀਂਹ ਕਾਰਨ ਉਨ੍ਹਾਂ ਨੇ ਕਾਰ ਘਟਨਾ ਵਾਲੀ ਥਾਂ ‘ਤੇ ਹੀ ਛੱਡ ਦਿੱਤੀ। ਚੋਰਾਂ ਨੇ ਹਾਦਸੇ ਤੋਂ ਬਾਅਦ ਮੌਕੇ ‘ਤੇ ਛੱਡੀ ਕਾਰ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਦੇਰ ਰਾਤ ਕਾਰ ਦੇ ਚਾਰ ਨਵੇਂ ਟਾਇਰ ਅਤੇ ਸ਼ੀਸ਼ੇ ਤੋੜ ਕੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਅੱਜ ਸਵੇਰੇ ਜਦੋਂ ਕਾਰ ਮਾਲਕ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਕਾਰ ਚੋਰੀ ਹੋ ਚੁੱਕੀ ਹੈ।

 

 

 

 

 

 

 

 

 

LEAVE A REPLY

Please enter your comment!
Please enter your name here