ਜਲੰਧਰ ‘ਚ ਪਟਾਕਿਆਂ ਦੀ ਚੰਗਿਆੜੀ ਕਾਰਨ ਵਾਪਰਿਆ ਹਾਦਸਾ, ਗੋਦਾਮ ‘ਚ ਲੱਗੀ ਅੱਗ
ਜਲੰਧਰ ਦੇ ਕੋਟ ਕਿਸ਼ਨ ਚੰਦ ਇਲਾਕੇ ਵਿੱਚ ਦੇਰ ਰਾਤ ਇੱਕ ਘਰ-ਕਮ-ਗੋਦਾਮ ਨੂੰ ਅੱਗ ਲੱਗ ਗਈ। ਦੱਸ ਦਈਏ ਕਿ ਇਲਾਕੇ ਦੀਆਂ ਤੰਗ ਗਲੀਆਂ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦਾ ਕਾਰਨ ਪਟਾਕਿਆਂ ਤੋਂ ਨਿਕਲੀਆਂ ਚੰਗਿਆੜੀਆਂ ਨੂੰ ਮੰਨਿਆ ਜਾ ਰਿਹਾ ਹੈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੋਦਾਮ ਵਿੱਚ ਪਿਆ ਵੱਡੀ ਮਾਤਰਾ ਵਿੱਚ ਸਾਮਾਨ ਸੜ ਗਿਆ। ਜਿਸ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਲੁਧਿਆਣਾ: ਦੀਵਾਲੀ ਦੀ ਰਾਤ 45 ਥਾਵਾਂ ‘ਤੇ ਲੱਗੀ ਅੱਗ
ਅੱਗ ਨਾਲ ਗੋਦਾਮ ਵਿੱਚ ਪਿਆ ਕਾਫੀ ਸਾਮਾਨ ਸੜ ਗਿਆ। ਇਸ ਦੇ ਨਾਲ ਹੀ ਗੋਦਾਮ ‘ਚੋਂ ਵੱਡੀ ਮਾਤਰਾ ‘ਚ ਸਾਮਾਨ ਵੀ ਕੱਢ ਲਿਆ ਗਿਆ। ਤੰਗ ਗਲੀ ‘ਚ ਅੱਗ ਲੱਗਣ ਕਾਰਨ ਆਸਪਾਸ ਦੇ ਲੋਕ ਦੇਰ ਰਾਤ ਹੀ ਸੜਕਾਂ ‘ਤੇ ਆ ਗਏ।
ਫਾਇਰ ਬ੍ਰਿਗੇਡ ਜਾਂਚ ਰਿਪੋਰਟ ਅਧਿਕਾਰੀਆਂ ਨੂੰ ਸੌਂਪੇਗੀ
ਫਾਇਰ ਬ੍ਰਿਗੇਡ ਅਧਿਕਾਰੀ ਨੂੰ ਰਾਤ ਕਰੀਬ ਪੌਣੇ ਇਕ ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪੰਜ ਵਾਹਨਾਂ ਨੂੰ ਵਾਰਦਾਤ ਵਾਲੀ ਥਾਂ ਵੱਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ। ਜਲਦੀ ਹੀ ਸਾਰੀ ਘਟਨਾ ਦਾ ਵੇਰਵਾ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਦਿੱਤਾ ਜਾਵੇਗਾ।