ਟੇਸਲਾ ਜੁਲਾਈ ਤੋਂ ਭਾਰਤ ਵਿੱਚ ਮੁੰਬਈ-ਦਿੱਲੀ ਵਿੱਚ ਖੋਲੇਗੀ ਸ਼ੋਅਰੂਮ

0
20

ਐਲੋਨ ਮਸਕ ਦੀ ਇਲੈਕਟ੍ਰਿਕ ਵਾਹਨ ਨਿਰਮਾਣ ਕੰਪਨੀ ਟੇਸਲਾ ਜੁਲਾਈ 2025 ਵਿੱਚ ਭਾਰਤ ਵਿੱਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਸ਼ੋਅਰੂਮ ਮੁੰਬਈ ਅਤੇ ਨਵੀਂ ਦਿੱਲੀ ਵਿੱਚ ਖੁੱਲ੍ਹਣਗੇ। ਕੰਪਨੀ ਆਪਣੀਆਂ ਮੇਡ-ਇਨ-ਚਾਈਨਾ ਮਾਡਲ Y SUV ਕਾਰਾਂ ਇੱਥੇ ਵੇਚੇਗੀ। ਇਹ ਕਾਰਾਂ ਟੇਸਲਾ ਦੀ ਸ਼ੰਘਾਈ ਫੈਕਟਰੀ ਤੋਂ ਭਾਰਤ ਲਿਆਂਦੀਆਂ ਜਾਣਗੀਆਂ। ਭਾਰਤ ਵਿੱਚ ਕੰਪਨੀ ਦੀਆਂ ਕਾਰਾਂ ਦੀ ਕੀਮਤ 48 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਟੇਸਲਾ ਦਾ ਭਾਰਤ ਵਿੱਚ ਆਉਣਾ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਹੈ। ਕੰਪਨੀ ਨੂੰ ਯੂਰਪ ਅਤੇ ਚੀਨ ਵਿੱਚ ਵਿਕਰੀ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਭਾਰਤ ਉਨ੍ਹਾਂ ਲਈ ਇੱਕ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਕੰਪਨੀ ਦੀ ਮਾਡਲ Y ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਇਲੈਕਟ੍ਰਿਕ ਕਾਰ ਹੈ, ਜੋ ਭਾਰਤੀ ਗਾਹਕਾਂ ਨੂੰ ਵੀ ਪਸੰਦ ਆ ਸਕਦੀ ਹੈ।

ਦੱਸ ਦਈਏ ਕਿ ਰਿਪੋਰਟਾਂ ਦੇ ਅਨੁਸਾਰ ਟੇਸਲਾ ਜੁਲਾਈ ਦੇ ਅੱਧ ਤੱਕ ਮੁੰਬਈ ਵਿੱਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹੇਗਾ। ਇਸ ਤੋਂ ਬਾਅਦ, ਕੰਪਨੀ ਜੁਲਾਈ ਵਿੱਚ ਨਵੀਂ ਦਿੱਲੀ ਵਿੱਚ ਵੀ ਇੱਕ ਸ਼ੋਅਰੂਮ ਖੋਲ੍ਹੇਗੀ। ਕੰਪਨੀ ਨੇ ਅਮਰੀਕਾ, ਚੀਨ ਅਤੇ ਨੀਦਰਲੈਂਡ ਤੋਂ ਸੁਪਰਚਾਰਜਰ ਕੰਪੋਨੈਂਟ, ਕਾਰ ਐਕਸੈਸਰੀਜ਼, ਵਪਾਰਕ ਸਮਾਨ ਅਤੇ ਸਪੇਅਰ ਪਾਰਟਸ ਵੀ ਆਯਾਤ ਕੀਤੇ ਹਨ।

LEAVE A REPLY

Please enter your comment!
Please enter your name here