ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ, ਗੋਲੀਬਾਰੀ ‘ਚ ਇਕ ਪੋਰਟਰ ਦੀ ਮੌਤ || Jammu&kashmir

0
65

ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ, ਗੋਲੀਬਾਰੀ ‘ਚ ਇਕ ਪੋਰਟਰ ਦੀ ਮੌਤ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਦੇ ਨਾਗਿਨ ਇਲਾਕੇ ‘ਚ ਕੰਟਰੋਲ ਰੇਖਾ ਨੇੜੇ ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ 18 ਰਾਸ਼ਟਰੀ ਰਾਈਫਲਜ਼ ਦੇ ਇਕ ਵਾਹਨ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਦੀ ਗੋਲੀਬਾਰੀ ‘ਚ ਇਕ ਪੋਰਟਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ‘ਚ 3 ਨਸ਼ਾ ਤਸਕਰ ਗ੍ਰਿਫਤਾਰ,2.15 ਕਿਲੋ ਹੈਰੋਇਨ ਬਰਾਮਦ

ਪੋਰਟਰ ਫੌਜ ਦੀ ਮਦਦ ਲਈ ਮੌਜੂਦ ਹਨ, ਉਹ ਪਹਾੜੀ ਖੇਤਰਾਂ ਅਤੇ ਮੂਹਰਲੀਆਂ ਚੌਕੀਆਂ ਵਿੱਚ ਸਾਮਾਨ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਹਮਲੇ ‘ਚ ਫੌਜ ਦੇ ਚਾਰ ਜਵਾਨ ਵੀ ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਵਾਮਾ ਚ ਸਵੇਰੇ ਅੱਤਵਾਦੀ ਹਮਲਾ, ਮਜ਼ਦੂਰ ਜ਼ਖਮੀ

ਅੱਜ ਸਵੇਰੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਬਟਗੁੰਡ ‘ਚ ਅੱਤਵਾਦੀਆਂ ਨੇ ਇਕ ਹੋਰ ਮਜ਼ਦੂਰ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਉਹ ਜ਼ਖਮੀ ਹੋ ਗਿਆ। ਜ਼ਖਮੀ ਸ਼ੁਭਮ ਕੁਮਾਰ ਯੂਪੀ ਦਾ ਰਹਿਣ ਵਾਲਾ ਹੈ। ਹਸਪਤਾਲ ਵਿੱਚ ਉਸਦਾ ਇਲਾਜ ਜਾਰੀ ਹੈ।

ਨਾਲ ਹੀ ਵੀਰਵਾਰ ਸਵੇਰੇ ਹੀ ਸ਼੍ਰੀਨਗਰ ਦੇ ਗਨਬਾਗ ਇਲਾਕੇ ‘ਚ ਇਕ ਗੈਰ-ਕਸ਼ਮੀਰੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੁਲਿਸ ਮੁਤਾਬਕ ਮ੍ਰਿਤਕ ਪੱਛਮੀ ਬੰਗਾਲ ਦਾ ਰਹਿਣ ਵਾਲਾ ਐਮਡੀ ਜਾਹੂਦ ਸੀ।

ਇਕ ਹਫਤੇ ‘ਚ ਗੈਰ-ਕਸ਼ਮੀਰੀਆਂ ‘ਤੇ ਇਹ ਤੀਜਾ ਹਮਲਾ

ਜੰਮੂ-ਕਸ਼ਮੀਰ ‘ਚ ਪਿਛਲੇ ਇਕ ਹਫਤੇ ‘ਚ ਗੈਰ-ਕਸ਼ਮੀਰੀਆਂ ‘ਤੇ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਗੰਦਰਬਲ ਅਤੇ 18 ਅਕਤੂਬਰ ਨੂੰ ਸ਼ੋਪੀਆਂ ‘ਚ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਜਿਸ ‘ਚ 7 ਲੋਕ ਮਾਰੇ ਗਏ ਸਨ।

ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਅੱਜ ਰਾਜ ਭਵਨ ਵਿਖੇ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ। ਇਸ ਵਿੱਚ ਉੱਤਰੀ ਵਿੰਗ ਕਮਾਂਡਰ, ਜੰਮੂ-ਕਸ਼ਮੀਰ ਦੇ ਡੀਜੀਪੀ, ਕੋਰ ਕਮਾਂਡਰ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

 

LEAVE A REPLY

Please enter your comment!
Please enter your name here