ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ ਨਾਲ ਫਿਰ ਫੈਲੀ ਦਹਿਸ਼ਤ

0
26
Bomb Threat

ਅੰਮ੍ਰਿਤਸਰ, 14 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਦੇ 10 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ (Bombing schools) ਦੀ ਧਮਕੀ ਮਿਲਣ ਨਾਲ ਇਕ ਵਾਰ ਫਿਰ ਚਾਰੋਂ ਪਾਸੇ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ ।

ਧਮਕੀ ਮਿਲਣ ਤੇ ਕਰਵਾ ਲਏ ਗਏ ਸਕੂਲ ਖਾਲੀ

ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ ਸਰਕਾਰੀ ਹਾਈ ਸਕੂਲ ਦੀ ਈ. ਮੇਲ. ਆਈ. ਡੀ. ’ਤੇ ਧਮਾਕਿਆਂ ਕਰਨ ਦੀ ਧਮਕੀ ਆਈ ਹੈ । ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ ਸਰਕਾਰੀ ਹਾਈ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਉਣ ਤੇ ਸਕੂਲ ਵਿਚ ਦਹਿਸ਼ਤ ਦਾ ਮਾਹੌਲ (An atmosphere of terror) ਬਣਿਆ ਹੋਇਆ ਹੈ ਅਤੇ ਸਕੂਲਾਂ ਨੂੰ ਖਾਲੀ (Schools evacuated) ਕਰਵਾ ਲਿਆ ਗਿਆ ਹੈ । ਇਸ ਤੋਂ ਪਹਿਲਾਂ ਨਿਊ ਡੀ. ਐਨ. ਮਾਡਲ ਸਕੂਲ ਅਤੇ ਕੈਂਬ੍ਰਿਜ਼ ਸਕੂਲ ਨੂੰ ਮੇਲ ਰਾਹੀਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਧਮਕੀ ਮਿਲਣ ਤੋਂ ਬਾਅਦ ਸਕੂਲ ਨੂੰ ਕਰਵਾ ਲਿਆ ਗਿਆ ਤੇ ਬੱਚਿਆਂ ਨੂੰ ਆਪਣੇ ਆਪਣੇ ਘਰਾਂ ਦੇ ਵਿਚ ਭੇਜ ਦਿੱਤਾ ਗਿਆ । ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ `ਤੇ ਪਹੁੰਚੀ ਅਤੇ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਮਚਿਆ ਹੜਕੰਪ

LEAVE A REPLY

Please enter your comment!
Please enter your name here