ਪਾਕਿਸਤਾਨ ’ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ’ਚ ਔਰਤਾਂ ਅਤੇ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਅਥਾਰਟੀ 1122 ਕੇ.ਪੀ.ਕੇ. ਦੇ ਅਨੁਸਾਰ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪੇਸ਼ਾਵਰ ਤੋਂ ਲੱਗਭਗ 40 ਕਿਲੋਮੀਟਰ ਪੱਛਮ ’ਚ ਕੋਹਾਟ ਸੁਰੰਗ ਕੋਲ ਤਹਿਸੀਲ ਆਦਮ ਖੇਲ ਨੇੜੇ ਸਿੰਧੂ ਹਾਈਵੇਅ ’ਤੇ ਇਕ ਡੰਪਰ ਟਰੱਕ ਇਕ ਵੈਨ ਨਾਲ ਟਕਰਾ ਗਿਆ।
ਇਹ ਖ਼ਬਰ ਵੀ ਪੜ੍ਹੋ :ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ‘ਅੰਬੈਸਡਰ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ
ਮੀਡੀਆ ਰਿਪੋਰਟ ਅਨੁਸਾਰ ਅੱਠ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਕੋਹਾਟ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖੈਬਰ ਪਖਤੂਨਖਵਾ ਦੇ ਗਵਰਨਰ ਹਾਜੀ ਗੁਲਾਮ ਅਲੀ ਅਤੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਭਿਆਨਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖ਼ਮੀ ਯਾਤਰੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ।