ਹਿਮਾਚਲ ਦੇ ਊਨਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਸੜਕ ਹਾਦਸੇ ਵਿੱਚ 5 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਘਟਨਾ ਸਦਰ ਥਾਣਾ ਊਨਾ ਨਜ਼ਦੀਕ ਵਾਪਰੀ।
ਮ੍ਰਿਤਕਾਂ ਦੀ ਪਛਾਣ ਰਾਜਨ ਜਸਵਾਲ ਪੁੱਤਰ ਕੁਲਦੀਪ ਜਸਵਾਲ ਅਤੇ ਅਮਲ ਪੁੱਤਰ ਨੰਦ ਲਾਲ ਦੋਵੇਂ ਵਾਸੀ ਸਲੋਹ, ਵਿਸ਼ਾਲ ਚੌਧਰੀ ਉਰਫ਼ ਅਮਨਦੀਪ ਪੁੱਤਰ ਵਲਦੇਵ ਸਿੰਘ ਵਾਸੀ ਮਜਾਰਾ, ਸਿਮਰਨ ਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਾਜੀਪੁਰ ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ ਅਤੇ ਅਨੂਪ ਵਜੋਂ ਹੋਈ ਹੈ। ਸਿੰਘ ਪੁੱਤਰ ਜਨਕ ਰਾਜ ਵਾਸੀ ਝਲੇੜਾ ਵਜੋਂ ਹੋਈ ਹੈ।
ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਸੰਤੋਸ਼ਗੜ੍ਹ ਤੋਂ ਊਨਾ ਵੱਲ ਜਾ ਰਹੀ ਪੰਜਾਬ ਨੰਬਰ ਦੀ ਕਾਰ ਕੁਠਾਰ ਕੋਲ ਪਹੁੰਚਣ ‘ਤੇ ਸੜਕ ਕਿਨਾਰੇ ਖੰਭੇ ਨਾਲ ਟਕਰਾ ਕੇ ਖੇਤਾਂ ‘ਚ ਪਲਟ ਗਈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਤਿੰਨ ਗੁਰਗੇ ਕੀਤੇ…
ਇਸ ਹਾਦਸੇ ‘ਚ ਰਾਜਨ ਜਸਵਾਲ ਅਤੇ ਅਮਲ ਵਾਸੀ ਸਲੋਹ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਕਾਰ ਚਾਲਕ ਵਿਸ਼ਾਲ ਚੌਧਰੀ ਵਾਸੀ ਮਜਾਰਾ, ਸਿਮਰਨ ਜੀਤ ਸਿੰਘ ਵਾਸੀ ਹਾਜੀਪੁਰ ਤਹਿਸੀਲ ਨੰਗਲ ਅਤੇ ਅਨੂਪ ਸਿੰਘ ਵਾਸੀ ਝਲੇੜਾ ਨੂੰ ਊਨਾ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ
ਐੱਸਪੀ ਊਨਾ ਅਰਿਜੀਤ ਸੇਨ ਨੇ ਦੱਸਿਆ ਕਿ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।