ਗੁਜਰਾਤ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ

0
57

ਗੁਜਰਾਤ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਅੱਜ ਸਵੇਰੇ ਨਵਸਾਰੀ ਜ਼ਿਲ੍ਹੇ ਵਿਚ ਬੱਸ ਤੇ ਫਾਰਚੂਨਰ ਵਿਚ ਜ਼ੋਰਦਾਰ ਟੱਕਰ ‘ਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤੇ 28 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਫਾਰਨੂਚਰ ਦੇ ਡਰਾਈਵਰ ਦੇ ਗੱਡੀ ਤੋਂ ਸੰਤੁਲਨ ਗੁਆਉਣ ਦੀ ਵਜ੍ਹਾ ਨਾਲ ਹੋਇਆ ਹੈ। ਫਾਰਨੂਚਰ ਦੇ ਡਰਾਈਵਰ ਨੇ ਗੱਡੀ ਤੋਂ ਸੰਤੁਲਨ ਗੁਆ ਦਿੱਤਾ ਤੇ ਦੂਜੇ ਲੇਨ ‘ਤੇ ਆ ਰਹੀ ਬੱਸ ਨਾਲ ਜਾ ਟਕਰਾਈ। ਇਸ ਦਰਦਨਾਕ ਸੜਕ ਹਾਦਸੇ ਵਿਚ ਫਾਰਨੂਚਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।

ਇਸ ਦਰਦਨਾਕ ਹਾਦਸੇ ਦੇ ਬਾਅਦ ਬੱਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ, ਇਹ ਹਾਦਸਾ ਨਵਸਾਰੀ ਵਿਚ ਰਾਸ਼ਟਰੀ ਰਾਜਮਾਰਗ ‘ਤੇ ਵੇਸਮਾ ਪਿੰਡ ਕੋਲ ਹੋਇਆ ਹੈ। ਬੱਸ ਸੂਰਤ ਤੋਂ ਵਲਸਾਡ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵੇਂ ਵਾਹਨਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਫਾਰਨੂਚਰ ਤੋਂ ਮ੍ਰਿਤਕਾਂ ਦੀ ਲਾਸ਼ਾਂ ਕੱਢ ਕੇ ਪੋਸਟਮਾਰਟਮ ਲਈ ਭੇਜੀਆਂ। ਮ੍ਰਿਤਕ ਦੇਹਾਂ ਨੂੰ ਬਾਹਰ ਕੱਢਣ ਲਈ ਐੱਸਯੂਵੀ ਨੂੰ ਗੈਸ ਕਟਰ ਤੋਂ ਕੱਟਣਾ ਪਿਆ ਹੈ। ਟੱਕਰ ਦੀ ਵਜ੍ਹਾ ਨਾਲ ਬੱਸ ਵੀ ਨੁਕਸਾਨੀ ਗਈ ਹੈ।ਉਸ ਵਿਚ ਫਸੇ ਜ਼ਖਮੀਆਂ ਨੂੰ ਵੀ ਕੱਢਣ ਲਈ ਗੱਡੀ ਦੇ ਕੁਝ ਹਿੱਸਿਆਂ ਨੂੰ ਵੀ ਕੱਟਣਾ ਪਿਆ। ਇਸ ਦੀ ਵਜ੍ਹਾ ਨਾਲ ਜ਼ਖਮੀਆਂ ਤੱਕ ਰਾਹਤ ਪਹੁੰਚਾਉਣ ਵਿਚ ਥੋੜ੍ਹੀ ਦੇਰੀ ਹੋਈ ਹੈ।

ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੱਸ ਡਰਾਈਵਰ ਨੂੰ ਪਹਿਲਾਂ ਤੋਂ ਦਿਲ ਦੀ ਬੀਮਾਰੀ ਸੀ। ਹਾਦਸੇ ਦੇ ਬਾਅਦ ਘਬਰਾਹਟ ਨਾਲ ਉਸ ਨੂੰ ਹਾਰਟ ਅਟੈਕ ਆ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਿੱਜੀ ਬੱਸ ਅਹਿਮਦਾਬਾਦ ਤੋਂ ਸ਼ਤਾਬਦੀ ਸਮਾਰੋਹ ਦੇਖ ਕੇ ਵਲਸਾਡ ਪਰਤ ਰਹੀ ਸੀ। ਫਾਰਨੂਚਰ ਵਲਸਾਡ ਦੇ ਰਸਤੇ ਭਰੂਚ ਜਾ ਰਹੀ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ‘ਤੇ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ…

ਐੱਸਯੂਵੀ ਡਿਵਾਈਡਰ ਦੀ ਗਲਤ ਸਾਈਡ ‘ਚ ਚਲੀ ਗਈ ਤੇ ਦੂਜੇ ਪਾਸੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਬੱਸ ਵਿਚ ਸਵਾਰ ਸਾਰੇ ਯਾਤਰੀ ਵਲਸਾਡ ਦੇ ਰਹਿਣ ਵਾਲੇ ਹਨ। ਹਾਦਸੇ ਵਿਚ ਜ਼ਖਮੀ 11 ਲੋਕਾਂ ਨੂੰ ਨਵਸਾਰੀ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। 17 ਲੋਕਾਂ ਨੂੰ ਇਲਾਜ ਲਈ ਵਲਸਾਡ ਰੈਫਰ ਕੀਤਾ ਗਿਆ ਹੈ ਤੇ ਇਕ ਹੋਰ ਹੋਰ ਜਖਮੀ ਨੂੰ ਇਲਾਜ ਲਈ ਸੂਰਤ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here