ਪਿਛਲੇ ਦਿਨੀ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪਿੰਡ ਰਾਮਪੁਰਾ ਵਿਖੇ ਸਕੂਟਰੀ ‘ਤੇ ਸਵਾਰ ਇੱਕ ਪਰਿਵਾਰ ਦੇ ਤਿੰਨ ਮੈਬਰਾਂ ਦਾ ਇੱਕ ਟਰੈਕਟਰ ਟਰਾਲੀ ਦੇ ਨਾਲ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਸਕੂਟਰੀ ‘ਤੇ ਸਵਾਰ ਮਾਂ ਧੀ ਦੀ ਮੌਤ ਹੋ ਗਈ। ਜਿਨਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਐਕਸੀਡੈਂਟ ਦਾ ਮਾਮਲਾ ਦਰਜ ਕਰਨ ਵਿੱਚ ਕੀਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਮੀਡੀਆ ਦੇ ਪਹੁੰਚਣ ‘ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੈਨੂੰ ਜੋ ਬਿਆਨ ਲਿਖਾਣਗੇ ਮੈਂ ਉਸ ਹਿਸਾਬ ਨਾਲ ਕਾਰਵਾਈ ਕਰ ਦਵਾਂਗਾ।
ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਰਾਦਪੁਰਾ ਪਿੰਡ ਦੇ ਰਹਿਣ ਵਾਲੇ ਹਨ।ਉਹ ਕਿਸੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਸਨ ਤੇ ਉਹ ਆਪਣੀ ਸਕੂਟੀ ਤੇ ਸਵਾਰ ਹੋ ਕੇ ਜਦੋਂ ਪਿੰਡ ਰਾਮਪੁਰਾ ਵਿਖੇ ਪੁੱਜੇ ਅੱਗੋਂ ਦੀ ਇੱਕ ਟਰੈਕ ਟਰਾਲੀ ਜਾ ਰਹੀ ਸੀ।
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਲੈਣ ਆਇਆ ਹੈਲੀਕਾਪਟਰ ਹੋਇਆ ਹਾ.ਦਸਾ.ਗ੍ਰਸਤ, ਵਾਲ-ਵਾਲ ਬਚਿਆ ਪਾਇਲਟ
ਜਦੋਂ ਉਹਨਾਂ ਨੇ ਉਸ ਕੋਲੋਂ ਰਸਤਾ ਮੰਗਿਆ ਤੇ ਟਰੈਕਟਰ ਟਰਾਲੀ ਵਾਲੇ ਨੇ ਇਕਦਮ ਉਹਨਾਂ ਨੂੰ ਸਾਈਡ ਮਾਰ ਦਿੱਤੀ ਜਿਸ ਦੇ ਚਲਦੇ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਲੜਕੀ ਟਰੈਕਟਰ ਟਰਾਲੀ ਤੇ ਟਾਇਰ ਹੇਠਾਂ ਆ ਗਈ ਤੇ ਉਹਨਾਂ ਦੀ ਧੀ ਦੀ ਮੌਤ 19 ਅਪ੍ਰੈਲ ਨੂੰ ਹੋ ਗਈ ਤੇ ਉਹਨਾਂ ਦੀ ਪਤਨੀ ਦੀ ਮੌਤ ਅੱਜ ਦੁਪਹਿਰ ਨੂੰ ਹੋਈ।
ਜਿਸਦੇ ਚਲਦੇ ਉਹਨਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ਼ ਵਿੱਚ ਲਿਆਂਦਾ ਗਿਆ ਇਸ ਮੌਕੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਸਾਡੇ ਤੇ ਪੁਲਿਸ ਵੱਲੋਂ ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਨਾ ਹੀ ਉਹਨਾਂ ਵੱਲੋਂ ਸਾਡਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ