ਅੰਮ੍ਰਿਤਸਰ ‘ਚ ਬੀਤੀ ਰਾਤ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਇੱਥੇ ਛੇਹਰਟਾ ਸਥਿਤ ਜੇਐਸ ਫਰਨੀਚਰ ਹਾਊਸ ਵਿੱਚ ਅਚਾਨਕ ਅੱਗ ਲੱਗ ਗਈ। ਜਦੋਂ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ ਦੇ ਅੰਦਰ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਤੇਜ਼ੀ ਨਾਲ ਚਾਰੇ ਪਾਸੇ ਫੈਲ ਗਈ। ਇਸ ਧਮਾਕੇ ਨਾਲ ਦੋ ਮੰਜ਼ਿਲਾ ਫਰਨੀਚਰ ਵਾਲੇ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਏਐਸਆਈ ਸਮੇਤ 10 ਲੋਕਾਂ ਦੇ ਝੁਲਸ ਜਾਣ ਦੀ ਸੂਚਨਾ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਪਹਿਲਵਾਨ ਸਾਗਰ ਕਤਲਕਾਂਡ ‘ਚ 2 ਹੋਰ ਵਿਅਕਤੀ ਕੀਤੇ ਗ੍ਰਿਫ਼ਤਾਰ
ਸੂਚਨਾ ਮਿਲਣ ‘ਤੇ ਅੱਧੀ ਦਰਜਨ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਅਤੇ ਦੇਰ ਰਾਤ ਤੱਕ ਅੱਗ ਬੁਝਾਉਣ ‘ਚ ਲੱਗੇ ਹੋਏ ਸਨ।ਚਸ਼ਮਦੀਦਾਂ ਅਨੁਸਾਰ ਛੇਹਰਟਾ ਸਥਿਤ ਜੇਐਸ ਫਰਨੀਚਰ ਹਾਊਸ ਦਾ ਮਾਲਕ ਜਗਦੀਪ ਸਿੰਘ ਵੀਰਵਾਰ ਰਾਤ ਸਵੇਰੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਦੇਰ ਸ਼ਾਮ ਕਰੀਬ ਸੱਤ ਵਜੇ ਜਦੋਂ ਲੋਕਾਂ ਨੇ ਦੁਕਾਨ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਮਾਲਕ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ:ਮੁੱਖ ਸਕੱਤਰ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਤੇ ਪ੍ਰਬੰਧਨ ਲਈ ਵਿਆਪਕ ਯੋਜਨਾ ਉਲੀਕਣ…
ਜਦੋਂ ਜਗਦੀਪ ਸਿੰਘ ਮੁਲਾਜ਼ਮਾਂ ਨਾਲ ਦੁਕਾਨ ’ਤੇ ਪੁੱਜੇ ਤਾਂ ਦੇਖਿਆ ਕਿ ਅੱਗ ਚਾਰੇ ਪਾਸੇ ਫੈਲ ਚੁੱਕੀ ਸੀ। ਜਦੋਂ ਉਸ ਨੇ ਦੁਕਾਨ ਦੇ ਤਿੰਨ ਸ਼ਟਰਾਂ ਵਿੱਚੋਂ ਇੱਕ ਸ਼ਟਰ ਖੋਲ੍ਹਿਆ ਤਾਂ ਦੁਕਾਨ ਵਿੱਚੋਂ ਅੱਗ ਦੀਆਂ ਲਪਟਾਂ ਨਿਕਲੀਆਂ। ਦੁਕਾਨ ਮਾਲਕ ਜਗਦੀਪ ਸਿੰਘ ਅਤੇ ਉਸ ਦਾ ਇੱਕ ਨੌਕਰ ਬੁਰੀ ਤਰ੍ਹਾਂ ਝੁਲਸ ਗਿਆ। ਇਸ ਹਾਦਸੇ ਵਿੱਚ ASI ਦਲਜੀਤ ਸਿੰਘ ਅਤੇ ਦਿਲਮੋਹਨ ਸਿੰਘ ਵੀ ਝੁਲਸ ਗਏ। ਇੱਕ ਵਿਅਕਤੀ ਲਾਪਤਾ ਵੀ ਦੱਸਿਆ ਜਾ ਰਿਹਾ ਹੈ। ਸਾਰਿਆਂ ਨੂੰ ਨੇੜਲੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।