ਹੈਦਰਾਬਾਦ, 4 ਜਨਵਰੀ 2026 : ਤੇਲੰਗਾਨਾ ਵਿਧਾਨ ਸਭਾ (Telangana Legislative Assembly) ਨੇ ਲੋਕਲ ਬਾਡੀਜ਼ ਚੋਣਾਂ ਲਈ ‘2 ਬੱਚਿਆਂ ਦੇ ਨਿਯਮ’ ਨੂੰ ਖ਼ਤਮ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ । ਇਸ ਨਿਯਮ ਤਹਿਤ 2 ਤੋਂ ਵੱਧ ਬੱਚਿਆਂ ਵਾਲਾ ਵਿਅਕਤੀ ਲੋਕਲ ਬਾਡੀਜ਼ ਚੋਣਾਂ (Local bodies elections) ਲੜਨ ਲਈ ਅਯੋਗ ਹੋ ਜਾਂਦਾ ਸੀ ।
ਮੰਤਰੀ ਨੇ ਬਿੱਲ ਪਾਸ ਕਰਦਿਆਂ ਕੀ ਆਖਿਆ
ਪੰਚਾਇਤ ਰਾਜ ਮੰਤਰੀ ਦਾਨਸਾਰੀ ਅਨੁਸੂਇਆ ਸੀਤਾਕਾ ਨੇ ‘ਤੇਲੰਗਾਨਾ ਪੰਚਾਇਤ ਰਾਜ (ਸੋਧ) ਬਿੱਲ-2026 (Telangana Panchayat Raj (Amendment) Bill-2026) ਪੇਸ਼ ਕਰਦੇ ਹੋਏ ਕਿਹਾ ਕਿ 2 ਬੱਚਿਆਂ ਦਾ ਨਿਯਮ 1994 ‘ਚ ਆਬਾਦੀ ਕੰਟਰੋਲ ਉਪਾਵਾਂ ਵਜੋਂ ਲਾਗੂ ਕੀਤਾ ਗਿਆ ਸੀ, ਤਾਂ ਜੋ ਆਬਾਦੀ ਧਮਾਕੇ ਨਾਲ ਜੁੜੀਆਂ ਖੁਰਾਕ ਸੁਰੱਖਿਆ, ਬੇਰੋਜ਼ਗਾਰੀ ਅਤੇ ਗਰੀਬੀ ਦੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ । ਸਰਕਾਰ ਨੇ 2 ਬੱਚਿਆਂ ਸਬੰਧੀ ਨਿਯਮ ਦੀ 30 ਸਾਲਾਂ ਬਾਅਦ ਆਬਾਦੀ ਨੀਤੀ ਦੀ ਸਮੀਖਿਆ ਕੀਤੀ ਹੈ ।
ਤੇਲੰਗਾਨਾ ਦੇ ਪੇਂਡੂ ਖੇਤਰਾਂ ‘ਚ ਜਣੇਪਾ ਦਰ 1.7 ਹੈ : ਮੰਤਰੀ
ਮੰਤਰੀ ਨੇ ਕਿਹਾ ਕਿ ਤੇਲੰਗਾਨਾ ਦੇ ਪੇਂਡੂ ਖੇਤਰਾਂ ‘ਚ ਜਣੇਪਾ ਦਰ 1.7 ਹੈ । ਉਨ੍ਹਾਂ ਕਿਹਾ ਕਿ ਜੇਕਰ ਜਣੇਪਾ ਦਰ 1.7 ‘ਤੇ ਬਣੀ ਰਹੀ, ਤਾਂ ਇਸ ਨਾਲ ਤੇਲੰਗਾਨਾ ਦੇ ਹਿੱਤਾਂ ‘ਤੇ ਮਾੜਾ ਅਸਰ ਪਵੇਗਾ । ਦਾਨਸਾਰੀ ਨੇ ਕਿਹਾ ਕਿ ਸਰਕਾਰ ਨੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਅਤੇ ਪੰਚਾਇਤ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਿਚਾਰਾਂ ਨੂੰ ਧਿਆਨ ‘ਚ ਰੱਖਦੇ ਹੋਏ ਜਣੇਪਾ ਦਰ ਨੂੰ 2.1 ‘ਤੇ ਰੱਖਣਾ ਜ਼ਰੂਰੀ ਸਮਝਿਆ ਹੈ ।
Read More : ਨਫ਼ਰਤ ਭਰੇ ਭਾਸ਼ਣ `ਤੇ ਰੋਕ ਲਈ ਕਰਨਾਟਕ ਵਿਧਾਨ ਸਭਾ `ਚ ਬਿੱਲ ਪਾਸ









