ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਹੋਈ ਮੌਤ

0
35

ਤੇਲੰਗਾਨਾ ‘ਚ ਚਾਕਲੇਟ ਖਾਣ ਨਾਲ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਤੇਲੰਗਾਨਾ ਦੇ ਵਾਰੰਗਲ ‘ਚ ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਵਾਰੰਗਲ ਦਾ ਰਹਿਣ ਵਾਲਾ ਕੰਘਨ ਸਿੰਘ ਵਿਦੇਸ਼ ਤੋਂ ਆਪਣੇ ਪੁੱਤਰ ਲਈ ਚਾਕਲੇਟ ਲੈ ਕੇ ਆਇਆ ਸੀ। ਸੰਦੀਪ ਦੇ ਪਿਤਾ ਕੰਘਨ ਸਿੰਘ ਵਾਰੰਗਲ ‘ਚ ਇਲੈਕਟ੍ਰਿਕ ਦੀ ਦੁਕਾਨ ਚਲਾਉਂਦੇ ਹਨ।

ਇਹ ਵੀ ਪੜ੍ਹੋ: ਬਿਹਾਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ, 18 ਹੋਏ ਜ਼ਖ਼ਮੀ

ਉਹ 20 ਸਾਲ ਪਹਿਲਾਂ ਰਾਜਸਥਾਨ ਤੋਂ ਇੱਥੇ ਆਇਆ ਸੀ। ਉਸ ਦੇ ਚਾਰ ਬੱਚੇ ਹਨ। ਉਹ ਹਾਲ ਹੀ ‘ਚ ਆਸਟ੍ਰੇਲੀਆ ਦੀ ਯਾਤਰਾ ‘ਤੇ ਗਿਆ ਸੀ, ਜਿੱਥੋਂ ਉਹ ਆਪਣੇ ਬੱਚਿਆਂ ਲਈ ਚਾਕਲੇਟ ਲੈ ਕੇ ਆਇਆ ਸੀ। ਜਦੋਂ ਸੰਦੀਪ ਨੇ ਚਾਕਲੇਟ ਖਾਧੀ ਤਾਂ ਇਹ ਉਸ ਦੇ ਗਲੇ ‘ਚ ਫਸ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਚਲੀ ਗਈ।

ਪੁਲਿਸ ਮੁਤਾਬਕ ਦੂਜੀ ਜਮਾਤ ਦਾ ਵਿਦਿਆਰਥੀ ਸੰਦੀਪ ਸ਼ਨੀਵਾਰ ਨੂੰ ਘਰੋਂ ਕੁਝ ਚਾਕਲੇਟ ਲੈ ਕੇ ਸਕੂਲ ਗਿਆ ਸੀ। ਚਾਕਲੇਟ ਖਾਣ ਤੋਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਅਧਿਆਪਕ ਨੇ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਨੇ ਦਮ ਘੁਟਣ ਨੂੰ ਮੌਤ ਦਾ ਕਾਰਨ ਦੱਸਿਆ ਹੈ।

 

LEAVE A REPLY

Please enter your comment!
Please enter your name here