ਤੇਲੰਗਾਨਾ: ਭਾਜਪਾ ਵਿਧਾਇਕ ਟੀ ਰਾਜਾ ਨੇ ਪਾਰਟੀ ਤੋਂ ਦਿੱਤਾ ਅਸਤੀਫਾ

0
5

ਤੇਲੰਗਾਨਾ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੇ ਸੋਮਵਾਰ ਨੂੰ ਪਾਰਟੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਗੋਸ਼ਾਮਹਲ ਦੇ ਵਿਧਾਇਕ ਟੀ ਰਾਜਾ ਨੇ ਸਾਬਕਾ ਐਮਐਲਸੀ ਰਾਮਚੰਦਰ ਰਾਓ ਨੂੰ ਤੇਲੰਗਾਨਾ ਭਾਜਪਾ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ‘ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਛੱਡ ਦਿੱਤੀ।
ਪੰਜਾਬ ਦੇ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਡਾਕਟਰ ਹੜਤਾਲ ‘ਤੇ, ਓਪੀਡੀ ਬੰਦ

ਦੱਸ ਦਈਏ ਕਿ ਟੀ. ਰਾਜਾ ਨੇ ਆਪਣਾ ਅਸਤੀਫ਼ਾ ਭਾਜਪਾ ਤੇਲੰਗਾਨਾ ਪ੍ਰਦੇਸ਼ ਪ੍ਰਧਾਨ ਜੀ. ਕਿਸ਼ਨ ਰੈਡੀ ਨੂੰ ਭੇਜ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਬਹੁਤ ਸਾਰੇ ਲੋਕ ਚੁੱਪ ਹਨ, ਇਸ ਨੂੰ ਉਨ੍ਹਾਂ ਦੀ ਸਹਿਮਤੀ ਨਹੀਂ ਸਮਝਣਾ ਚਾਹੀਦਾ। ਇਹ ਲੱਖਾਂ ਵਰਕਰਾਂ ਲਈ ਝਟਕਾ ਹੈ। ਟੀ. ਰਾਜਾ ਨੇ ਕੇਂਦਰੀ ਲੀਡਰਸ਼ਿਪ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।

ਟੀ ਰਾਜਾ ਨੂੰ 2022 ਵਿੱਚ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਅਕਤੂਬਰ 2023 ਵਿੱਚ ਮੁਅੱਤਲੀ ਵਾਪਸ ਲੈ ਲਈ ਗਈ ਸੀ। ਉਹ ਗੋਸ਼ਾਮਹਿਲ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ।

LEAVE A REPLY

Please enter your comment!
Please enter your name here