ਹੁਣ ਸੂਰਜੀ ਊਰਜਾ ਨਾਲ ਚੱਲਣਗੀਆਂ ਕਾਰਾਂ, ਨਹੀਂ ਪਵੇਗੀ ਪੈਟਰੋਲ ਤੇ ਡੀਜ਼ਲ ਦੀ ਲੋੜ

0
60

ਭਾਰਤੀ ਕਾਰ ਬਾਜ਼ਾਰ ‘ਚ ਜਿੱਥੇ ਇਲੈਕਟ੍ਰਿਕ ਵਹੀਕਲਸ ਦੀ ਐਂਟਰੀ ਹੋ ਰਹੀ ਹੈ, ਉੱਥੇ ਹੀ ਇੰਟਰਨੈਸ਼ਨਲ ਮਾਰਕੀਟ ‘ਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦਾ ਕੰਮ ਚੱਲ ਰਿਹਾ ਹੈ। ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਜ਼ਰੂਰਤ ਹੁੰਦੀ ਹੈ ਜੋ ਤੁਰੰਤ ਉਪਲੱਬਧ ਨਹੀਂ ਹੁੰਦੇ। ਜਦੋਂ ਤੱਕ ਚਾਰਜਿੰਗ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਵਿਕਸਤ ਨਹੀਂ ਹੁੰਦਾ, ਇਲੈਕਟ੍ਰਿਕ ਕਾਰਾਂ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਇਸ ਲਈ ਹੁਣ ਕੁੱਝ ਇਲੈਕਟ੍ਰਿਕ ਕਾਰ ਨਿਰਮਾਤਾ ਹੁਣ ਇਲੈਕਟ੍ਰਿਕ ਕਾਰਾਂ ਵਿੱਚ ਸੋਲਰ ਚਾਰਜਿੰਗ ਦੀ ਵਿਸ਼ੇਸ਼ਤਾ ਸ਼ਾਮਲ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚਾਰਜਿੰਗ ਲਈ ਚਾਰਜਿੰਗ ਸਟੇਸ਼ਨਾਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਅੱਜ ਅਸੀਂ ਤੁਹਾਨੂੰ ਦੁਨੀਆਂ ਦੀਆਂ ਦੋ ਸੂਰਜੀ ਊਰਜਾ ਵਾਲੀਆਂ ਇਲੈਕਟ੍ਰਿਕ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

Aptera Motors Corp. ਇਹ ਪਹਿਲੀ ਕੰਪਨੀ ਹੈ, ਜਿਸ ਨੇ ਆਪਣੀ ਸੌਰ ਊਰਜਾ ਨਾਲ ਚੱਲਣ ਵਾਲੀ ਇਲੈਕਟ੍ਰਿਕ ਕਾਰ ਨੂੰ ਸੜਕਾਂ ‘ਤੇ ਲਿਆਂਦਾ ਹੈ, ਜਿਸ ਨੂੰ  Aptera Paradigm ਦਾ ਨਾਂ ਦਿੱਤਾ ਗਿਆ ਹੈ। ਇਹ ਇੱਕ ਥ੍ਰੀ ਵ੍ਹੀਲਰ ਇਲੈਕਟ੍ਰਿਕ ਕਾਰ ਹੈ ਜਿਸ ਦਾ ਡਿਜ਼ਾਇਨ ਸਪੇਸਸ਼ਿਪ ਵਰਗਾ ਲੱਗਦਾ ਹੈ, ਜੋ ਦੁਨੀਆ ਭਰ ਵਿੱਚ ਮਿਲੀਆਂ ਸਾਰੀਆਂ ਕਾਰਾਂ ਤੋਂ ਬਿਲਕੁਲ ਵੱਖਰੀ ਹੈ।

ਇਹ ਕਾਰ ਸੂਰਜ ਦੀ ਰੌਸ਼ਨੀ ਨਾਲ ਚਾਰਜ ਹੋ ਜਾਂਦੀ ਹੈ, ਕਿਉਂਕਿ ਇਸ ਦੀ ਬਾਡੀ ‘ਤੇ ਸੋਲਰ ਪੈਨਲ ਲਗਾਏ ਗਏ ਹਨ। ਇਸ ਨੂੰ ਇੱਕ ਵਾਰ ਚਾਰਜ ਕਰਨ ‘ਤੇ ਇਸ ਨੂੰ 1000 ਮੀਲ ਜਾਂ ਲਗਭਗ 1600 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ।

Aptera Paradigm ਦੀ ਤਰ੍ਹਾਂ ਕੈਲੀਫੋਰਨੀਆ ਸਥਿੱਤ ਸਟਾਰਟ-ਅਪ ਕੰਪਨੀ ਹੰਬਲ ਮੋਟਰਜ਼ ਨੇ SUV Humble One ਨੂੰ ਡਿਜ਼ਾਈਨ ਕੀਤਾ ਹੈ ਤੇ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਇਹ ਕਾਰ ਵੀ ਸੌਰ ਊਰਜਾ ਨਾਲ ਚੱਲਣ ਵਾਲੀ ਹੈ।

ਇਸ ਕਾਰ ਦੀ ਛੱਤ ਸਮੇਤ ਕਈ ਵੱਖ-ਵੱਖ ਹਿੱਸਿਆਂ ਵਿੱਚ ਸੋਲਰ ਪੈਨਲ ਲਗਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਨਾਲ ਇਹ ਕਾਰ ਬੈਟਰੀ ਚਾਰਜ ਕਰਦੀ ਹੈ। ਇਸ ‘ਚ ਰੀਜਨਰੇਟਿਵ ਬ੍ਰੇਕਿੰਗ ਅਤੇ ਫੋਲਡ-ਆਊਟ ਸੋਲਰ ਐਰੇ ਵਿੰਗ ਸ਼ਾਮਲ ਹਨ। ਇਸ ਸਭ ਦੀ ਮਦਦ ਨਾਲ ਐਸਯੂਵੀ ਦੀ ਬੈਟਰੀ ਆਸਾਨੀ ਨਾਲ ਚਾਰਜ ਹੁੰਦੀ ਰਹਿੰਦੀ ਹੈ।

LEAVE A REPLY

Please enter your comment!
Please enter your name here